ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ਼ਤਰੰਜ: ਰੈਪਿਡ ਗੇੜ ਵਿੱਚ ਅਰਵਿੰਦ ਸਾਂਝੇ ਰੂਪ ’ਚ ਪਹਿਲੇ ਸਥਾਨ ’ਤੇ

ਵਾਰਸਾ (ਪੋਲੈਂਡ), 29 ਅਪਰੈਲ ਭਾਰਤੀ ਗਰੈਂਡਮਾਸਟਰ ਅਰਵਿੰਦ ਚਿਤੰਬਰਮ ਦਬਾਅ ਹੇਠ ਵਧੀਆ ਪ੍ਰਦਰਸ਼ਨ ਕਰਦਿਆਂ ਗਰੈਂਡ ਸ਼ਤਰੰਜ ਟੂਰ ਤਹਿਤ ਕਰਵਾਏ ਜਾ ਰਹੇ ‘ਸੁਪਰਬੈੱਟ ਰੈਪਿਡ ਐਂਡ ਬਲਿਟਜ਼ ਟੂਰਨਾਮੈਂਟ’ ਦੇ ਰੈਪਿਡ ਗੇੜ ਦੀ ਆਖਰੀ ਗੇਮ ਵਿੱਚ ਫਰਾਂਸ ਦੇ ਅਲੀਰੇਜ਼ਾ ਫਿਰੋਜ਼ਾ ਨੂੰ ਹਰਾ ਕੇ 11...
Advertisement

ਵਾਰਸਾ (ਪੋਲੈਂਡ), 29 ਅਪਰੈਲ

ਭਾਰਤੀ ਗਰੈਂਡਮਾਸਟਰ ਅਰਵਿੰਦ ਚਿਤੰਬਰਮ ਦਬਾਅ ਹੇਠ ਵਧੀਆ ਪ੍ਰਦਰਸ਼ਨ ਕਰਦਿਆਂ ਗਰੈਂਡ ਸ਼ਤਰੰਜ ਟੂਰ ਤਹਿਤ ਕਰਵਾਏ ਜਾ ਰਹੇ ‘ਸੁਪਰਬੈੱਟ ਰੈਪਿਡ ਐਂਡ ਬਲਿਟਜ਼ ਟੂਰਨਾਮੈਂਟ’ ਦੇ ਰੈਪਿਡ ਗੇੜ ਦੀ ਆਖਰੀ ਗੇਮ ਵਿੱਚ ਫਰਾਂਸ ਦੇ ਅਲੀਰੇਜ਼ਾ ਫਿਰੋਜ਼ਾ ਨੂੰ ਹਰਾ ਕੇ 11 ਅੰਕਾਂ ਨਾਲ ਸਾਂਝੇ ਤੌਰ ’ਤੇ ਪਹਿਲੇ ਸਥਾਨ ’ਤੇ ਰਿਹਾ। ਵਾਈਲਡ ਕਾਰਡ ਰਾਹੀਂ ਟੂਰਨਾਮੈਂਟ ਦਾ ਟਿਕਟ ਹਾਸਲ ਕਰਨ ਵਾਲੇ ਅਰਵਿੰਦ ਨੂੰ ਫਿਰੋਜ਼ਾ ਅਤੇ ਸਲੋਵੇਨੀਆ ਦੇ ਵਲਾਦੀਮੀਰ ਫੇਡੋਸੇਵ ਦੀ ਬਰਾਬਰੀ ਕਰਨ ਲਈ ਜਿੱਤ ਦੀ ਲੋੜ ਸੀ। ਫਿਰੋਜ਼ਾ ਕੋਲ ਮੈਚ ਡਰਾਅ ਕਰਨ ਦਾ ਚੰਗਾ ਮੌਕਾ ਸੀ ਪਰ ਉਸ ਨੇ ਪਹਿਲਾਂ ਹੀ ਹਾਰ ਮੰਨ ਲਈ। ਇਸ ਦੌਰਾਨ ਆਰ ਪ੍ਰਗਨਾਨੰਦਾ ਨੇ ਆਖਰੀ ਦੋ ਗੇੜਾਂ ਵਿੱਚ ਰੋਮਾਨੀਆ ਦੇ ਡੇਵਿਡ ਗੈਵਰੀਲਸਕੂ ਅਤੇ ਡੂਡਾ ਨੂੰ ਹਰਾ ਕੇ ਸ਼ਾਨਦਾਰ ਵਾਪਸੀ ਕੀਤੀ ਅਤੇ 10 ਅੰਕਾਂ ਨਾਲ ਸਾਂਝੇ ਚੌਥੇ ਸਥਾਨ ’ਤੇ ਪਹੁੰਚ ਗਿਆ। ਫਰਾਂਸ ਦਾ ਮੈਕਸਿਮ ਵਾਚੀਅਰ-ਲਾਗਰੇਵ ਨੌਂ ਅੰਕਾਂ ਨਾਲ ਉਸ ਤੋਂ ਪਿੱਛੇ ਹੈ। ਇਸ ਦੌਰੇ ਦੇ ਪਹਿਲੇ ਈਵੈਂਟ ਵਿੱਚ ਬਲਿਟਜ਼ ਗੇੜ ’ਚ ਹਾਲੇ 18 ਮੈਚ ਬਾਕੀ ਹਨ। ਅਰਵਿੰਦ ਨੇ ਦਿਨ ਦੀ ਸ਼ੁਰੂਆਤ ਡੂਡਾ ਖ਼ਿਲਾਫ਼ ਜਿੱਤ ਨਾਲ ਕੀਤੀ। ਫਿਰ ਉਹ ਅੱਠਵੇਂ ਗੇੜ ਵਿੱਚ ਲਾਗਰੇਵ ਤੋਂ ਹਾਰ ਗਿਆ। ਮਗਰੋਂ ਉਸ ਨੇ ਫਿਰੋਜ਼ਾ ਖ਼ਿਲਾਫ਼ ਜਿੱਤ ਨਾਲ ਸਾਂਝੇ ਤੌਰ ’ਤੇ ਸਿਖਰਲਾ ਸਥਾਨ ਹਾਸਲ ਕੀਤਾ। ਇਸ ਦੌਰੇ ਵਿੱਚ ਖਿਡਾਰੀਆਂ ਨੂੰ ਜਿੱਤ ਲਈ ਦੋ ਅੰਕ ਅਤੇ ਡਰਾਅ ਲਈ ਇੱਕ-ਅੰਕ ਮਿਲਦਾ ਹੈ। ਪ੍ਰਗੰਨਾਨੰਦਾ ਸ਼ੁਰੂਆਤੀ ਛੇ ਮੈਚਾਂ ਤੋਂ ਬਾਅਦ ਪੰਜ ਅੰਕਾਂ ਨਾਲ ਪਿੱਛੇ ਸੀ ਪਰ ਲਾਗਰੇਵ ਨੂੰ ਡਰਾਅ ’ਤੇ ਰੋਕਣ ਤੋਂ ਬਾਅਦ ਉਸ ਦੇ ਆਖਰੀ ਦੋ ਮੈਚ ਜਿੱਤਦਿਆਂ ਸ਼ਾਨਦਾਰ ਵਾਪਸੀ ਕੀਤੀ। -ਪੀਟੀਆਈ

Advertisement

Advertisement
Show comments