ਚੇਨੱਈ ਗਰੈਂਡਮਾਸਟਰਜ਼ ਸ਼ਤਰੰਜ ਟੂਰਨਾਮੈਂਟ ਮੁਲਤਵੀ
ਇੱਥੋਂ ਦੇ ਹਯਾਤ ਰੀਜੈਂਸੀ ਹੋਟਲ ਵਿੱਚ ਅੱਗ ਲੱਗਣ ਮਗਰੋਂ ਚੇਨੱਈ ਗਰੈਂਡਮਾਸਟਰਜ਼ ਸ਼ਤਰੰਜ ਟੂਰਨਾਮੈਂਟ ਵੀਰਵਾਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਨਿਰਧਾਰਤ ਸ਼ਡਿਊਲ ਅਨੁਸਾਰ ਇਹ ਟੂਰਨਾਮੈਂਟ ਇੱਥੇ ਅੱਜ ਤੋਂ ਸ਼ੁਰੂ ਹੋਣਾ ਸੀ। ਦੇਸ਼-ਵਿਦੇਸ਼ ਦੇ ਕਈ ਨਾਮੀ ਖਿਡਾਰੀ ਇਸ ਮੁਕਾਬਲੇ ਵਿੱਚ ਹਿੱਸਾ...
Advertisement
ਇੱਥੋਂ ਦੇ ਹਯਾਤ ਰੀਜੈਂਸੀ ਹੋਟਲ ਵਿੱਚ ਅੱਗ ਲੱਗਣ ਮਗਰੋਂ ਚੇਨੱਈ ਗਰੈਂਡਮਾਸਟਰਜ਼ ਸ਼ਤਰੰਜ ਟੂਰਨਾਮੈਂਟ ਵੀਰਵਾਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਨਿਰਧਾਰਤ ਸ਼ਡਿਊਲ ਅਨੁਸਾਰ ਇਹ ਟੂਰਨਾਮੈਂਟ ਇੱਥੇ ਅੱਜ ਤੋਂ ਸ਼ੁਰੂ ਹੋਣਾ ਸੀ। ਦੇਸ਼-ਵਿਦੇਸ਼ ਦੇ ਕਈ ਨਾਮੀ ਖਿਡਾਰੀ ਇਸ ਮੁਕਾਬਲੇ ਵਿੱਚ ਹਿੱਸਾ ਲੈ ਰਹੇ ਹਨ। ਭਾਰਤੀ ਗਰੈਂਡਮਾਸਟਰ ਅਤੇ ਟੂਰਨਾਮੈਂਟ ਡਾਇਰੈਕਟਰ ਸ੍ਰੀਨਾਥ ਨਾਰਾਇਣਨ ਨੇ ਐਕਸ ’ਤੇ ਕਿਹਾ, ‘ਹੋਟਲ ਹਯਾਤ ਰੀਜੈਂਸੀ ਵਿੱਚ ਬੀਤੀ ਰਾਤ ਅੱਗ ਲੱਗ ਗਈ। ਚੇਨੱਈ ਗਰੈਂਡਮਾਸਟਰਜ਼ (ਜੀਐੱਮ) ਇਸੇ ਸਥਾਨ ’ਤੇ ਹੋਣਾ ਸੀ। ਸਾਰੇ ਖਿਡਾਰੀ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਨੇੜਲੇ ਕਿਸੇ ਹੋਰ ਹੋਟਲ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਟੂਰਨਾਮੈਂਟ ਇੱਕ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ ਹੈ।’
Advertisement
Advertisement