ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਚਾਵਲਾ ਵੱਲੋਂ ਕ੍ਰਿਕਟ ਦੀਆਂ ਸਾਰੀਆਂ ਵੰਨਗੀਆਂ ਤੋਂ ਸੰਨਿਆਸ

ਦੋ ਵਿਸ਼ਵ ਕੱਪ ਜੇਤੂ ਟੀਮਾਂ ਦਾ ਹਿੱਸਾ ਰਿਹੈ ਭਾਰਤੀ ਲੈੱਗ-ਸਪਿੰਨਰ; ਤਿੰਨ ਟੈਸਟ, 25 ਇੱਕ ਰੋਜ਼ਾ ਅਤੇ ਸੱਤ ਟੀ-20 ਮੈਚਾਂ ’ਚ ਕੀਤੀ ਦੇਸ਼ ਦੀ ਨੁਮਾਇੰਦਗੀ
Advertisement

ਨਵੀਂ ਦਿੱਲੀ, 6 ਜੂਨ

ਭਾਰਤ ਦੀਆਂ ਦੋ ਵਿਸ਼ਵ ਕੱਪ ਜੇਤੂ ਟੀਮਾਂ ਦਾ ਹਿੱਸਾ ਰਹੇ ਲੈੱਗ-ਸਪਿੰਨਰ ਪਿਯੂਸ਼ ਚਾਵਲਾ ਨੇ ਦੋ ਦਹਾਕਿਆਂ ਤੋਂ ਵੱਧ ਲੰਬੇ ਕਰੀਅਰ ਤੋਂ ਬਾਅਦ ਅੱਜ ਕ੍ਰਿਕਟ ਦੀਆਂ ਸਾਰੀਆਂ ਵੰਨਗੀਆਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। 36 ਸਾਲਾ ਖਿਡਾਰੀ ਨੇ ਇੰਸਟਾਗ੍ਰਾਮ ਪੋਸਟ ਰਾਹੀਂ ਆਪਣੇ ਸੰਨਿਆਸ ਦਾ ਐਲਾਨ ਕੀਤਾ। ਉਸ ਨੇ ‘ਨਵੀਂ ਯਾਤਰਾ’ ਦੀ ਸ਼ੁਰੂਆਤ ਦਾ ਜ਼ਿਕਰ ਵੀ ਕੀਤਾ ਪਰ ਇਸ ਬਾਰੇ ਕੋਈ ਵੇਰਵਾ ਨਹੀਂ ਦਿੱਤਾ।

Advertisement

ਚਾਵਲਾ ਨੇ ਕਿਹਾ, ‘ਮੈਦਾਨ ’ਤੇ ਦੋ ਦਹਾਕਿਆਂ ਤੋਂ ਵੱਧ ਸਮਾਂ ਬਿਤਾਉਣ ਤੋਂ ਬਾਅਦ ਇਸ ਖੇਡ ਨੂੰ ਅਲਵਿਦਾ ਕਹਿਣ ਦਾ ਸਮਾਂ ਆ ਗਿਆ ਹੈ। ਮੈਂ ਭਾਵੇਂ ਕ੍ਰੀਜ਼ ਤੋਂ ਦੂਰ ਜਾ ਰਿਹਾ ਹਾਂ ਪਰ ਕ੍ਰਿਕਟ ਹਮੇਸ਼ਾ ਮੇਰੇ ਅੰਦਰ ਜਿਊਂਦਾ ਰਹੇਗਾ। ਹੁਣ ਮੈਂ ਇਸ ਖੂਬਸੂਰਤ ਖੇਡ ਦੀ ਭਾਵਨਾ ਅਤੇ ਸਬਕ ਨੂੰ ਅੱਗੇ ਵਧਾਉਂਦੇ ਹੋਏ ਇੱਕ ਨਵੇਂ ਸਫ਼ਰ ’ਤੇ ਜਾ ਰਿਹਾ ਹਾਂ।’

ਚਾਵਲਾ 2007 ਅਤੇ 2011 ਵਿੱਚ ਕ੍ਰਮਵਾਰ ਭਾਰਤ ਦੀਆਂ ਟੀ-20 ਅਤੇ ਇੱਕ ਰੋਜ਼ਾ ਵਿਸ਼ਵ ਕੱਪ ਜੇਤੂ ਟੀਮਾਂ ਦਾ ਮੈਂਬਰ ਸੀ। ਉਸ ਨੇ ਤਿੰਨ ਟੈਸਟ, 25 ਇੱਕ ਰੋਜ਼ਾ ਅਤੇ ਸੱਤ ਟੀ-20 ਮੈਚਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਖੇਡ ਦੇ ਤਿੰਨੋਂ ਕੌਮਾਂਤਰੀ ਫਾਰਮੈਟਾਂ ਵਿੱਚ ਉਸ ਨੇ 43 ਵਿਕਟਾਂ ਲਈਆਂ। ਚਾਵਲਾ ਨੇ ਕਿਹਾ, ‘ਉੱਚ ਪੱਧਰ ’ਤੇ ਭਾਰਤ ਦੀ ਨੁਮਾਇੰਦਗੀ ਕਰਨ ਤੋਂ ਲੈ ਕੇ 2007 ਦਾ ਟੀ-20 ਵਿਸ਼ਵ ਕੱਪ ਅਤੇ 2011 ਦਾ ਇੱਕ ਰੋਜ਼ਾ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦਾ ਹਿੱਸਾ ਬਣਨ ਤੱਕ ਦਾ ਸਫ਼ਰ ਮੇਰੇ ਲਈ ਵਰਦਾਨ ਤੋਂ ਘੱਟ ਨਹੀਂ ਰਿਹਾ। ਇਹ ਯਾਦਾਂ ਹਮੇਸ਼ਾ ਮੇਰੇ ਦਿਲ ਵਿੱਚ ਰਹਿਣਗੀਆਂ।’ ਉਸ ਨੇ ਆਪਣੇ ਸਾਰੇ ਕੋਚਾਂ, ਟੀਮਾਂ ਅਤੇ ਆਈਪੀਐੱਲ ਫਰੈਂਚਾਇਜ਼ੀਜ਼ ਦਾ ਧੰਨਵਾਦ ਵੀ ਕੀਤਾ। ਉਸ ਨੇ ਆਈਪੀਐੱਲ ਨੂੰ ਆਪਣੇ ਕਰੀਅਰ ਦਾ ਇੱਕ ਖਾਸ ਅਧਿਆਇ ਦੱਸਿਆ। -ਪੀਟੀਆਈ

Advertisement