ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Champions Trophy ਭਾਰਤ ਵੱਲੋਂ ਜਿੱਤ ਨਾਲ ਆਗਾਜ਼; ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾਇਆ

ਸ਼ੁਭਮਨ ਗਿੱਲ ਨੇ ਜੜਿਆ ਸੈਂਕੜਾ, ਭਾਰਤ ਨੇ ਜੇਤੂ ਟੀਚਾ 46.3 ਓਵਰਾਂ ਵਿਚ ਪੂਰਾ ਕੀਤਾ; ਮੁਹੰਮਦ ਸ਼ਮੀ ਨੇ ਲਈਆਂ ਪੰਜ ਵਿਕਟਾਂ; ਅਗਲਾ ਮੈਚ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ ਐਤਵਾਰ ਨੂੰ
ਭਾਰਤ ਦਾ ਬੱਲੇਬਾਜ਼ ਸ਼ੁਭਮਨ ਗਿੱਲ ਸੈਂਕੜਾ ਜੜਨ ਮਗਰੋਂ ਖੁਸ਼ੀ ਦੇ ਰੌਂਅ ਵਿਚ। ਫੋਟੋ: ਪੀਟੀਆਈ
Advertisement

ਦੁਬਈ, 20 ਫਰਵਰੀ

India beats Bangladesh ਭਾਰਤ ਨੇ ਅੱਜ ਇਥੇ Shubman Gill (101) ਦੇ ਨਾਬਾਦ ਸੈਂਕੜੇ ਤੇ ਗੇਂਦਬਾਜ਼ੀ ਵਿਚ Mohammad Shami ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਅੱਜ ਇਥੇ Champions Trophy ਦੇ ਗਰੁੱਪ ਏ ਦੇ ਆਪਣੇ ਪਹਿਲੇ ਮੁਕਾਬਲੇ ਵਿਚ Bangladesh ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ ਬੰਗਲਾਦੇਸ਼ ਵੱਲੋਂ ਜਿੱਤ ਲਈ ਦਿੱਤੇ 229 ਦੌੜਾਂ ਦੇ ਟੀਚੇ ਨੂੰ 46.3 ਓਵਰਾਂ ਵਿਚ ਚਾਰ ਵਿਕਟਾਂ ਦੇ ਨੁਕਸਾਨ ਨਾਲ 231 ਦੌੜਾਂ ਬਣਾ ਕੇ ਪੂਰਾ ਕਰ ਲਿਆ।

Advertisement

ਸ਼ੁਭਮਨ ਗਿੱਲ ਨੇ 129 ਗੇਂਦਾਂ ਦੀ ਨਾਬਾਦ ਪਾਰੀ ਵਿਚ 9 ਚੌਕੇ ਤੇ 2 ਛੱਕੇ ਜੜੇ। ਵਿਕਟਕੀਪਰ ਬੱਲੇਬਾਜ਼ ਕੇਐੱਲ ਰਾਹੁਲ 41 ਦੌੜਾਂ ਨਾਲ ਨਾਬਾਦ ਰਿਹਾ। ਹੋਰਨਾਂ ਬੱਲੇਬਾਜ਼ਾਂ ਵਿਚ ਕਪਤਾਨ Rohit Sharma ਨੇ 41 ਤੇ Virat Kohli ਨੇ 22 ਦੌੜਾਂ ਦਾ ਯੋਗਦਾਨ ਪਾਇਆ। ਸ਼੍ਰੇਅਸ ਅੱਈਅਰ ਤੇ ਅਕਸ਼ਰ ਪਟੇਲ ਨੇ ਕ੍ਰਮਵਾਰ 15 ਤੇ 8 ਦੌੜਾਂ ਬਣਾਈਆਂ। ਬੰਗਲਾਦੇਸ਼ ਲਈ ਰਿਸ਼ਾਦ ਹੁਸੈਨ ਨੇ ਦੋ ਜਦੋਂਕਿ ਤਸਕੀਨ ਅਹਿਮਦ ਤੇ ਮੁਸਤਫਿਜ਼ੁਰ ਰਹਿਮਾਨ ਨੇ ਇਕ ਇਕ ਵਿਕਟ ਲਈ। ਭਾਰਤ ਹੁਣ ਆਪਣਾ ਅਗਲਾ ਮੈਚ ਐਤਵਾਰ ਨੂੰ ਰਵਾਇਤੀ ਵਿਰੋਧੀ ਤੇ ਟੂਰਨਾਮੈਂਟ ਦੇ ਮੇਜ਼ਬਾਨ ਪਾਕਿਸਤਾਨ  ਖਿਲਾਫ਼ ਖੇਡੇਗਾ।

ਇਸ ਤੋਂ ਪਹਿਲਾਂ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਸੀ। ਮਾਸਪੇਸ਼ੀਆਂ ਵਿਚ ਖਿਚਾਅ ਨਾਲ ਜੂਝ ਰਹੇ ਤੌਹੀਦ ਹਰਿਦੈ (Towhid Hridoy) ਨੇ ਆਪਣਾ ਪਹਿਲਾ ਇਕ ਰੋਜ਼ਾ ਸੈਂਕੜਾ ਜੜਿਆ, ਪਰ ਇਸ ਦੇ ਬਾਵਜੂਦ ਭਾਰਤੀ ਟੀਮ ਨੇ ਮੁਹੰਮਦ ਸ਼ਮੀ ਦੀਆਂ ਪੰਜ ਵਿਕਟਾਂ ਦੀ ਬਦੌਲਤ ਬੰਗਲਾਦੇਸ਼ ਨੂੰ 49.4 ਓਵਰਾਂ ਵਿਚ 228 ਦੌੜਾਂ ’ਤੇ ਆਊਟ ਕਰ ਦਿੱਤਾ।

ਬੰਗਲਾਦੇਸ਼ ਦਾ ਬੱਲੇਬਾਜ਼ ਤੌਹੀਦ ਹਰਿਦੈ ਸੈਂਕੜਾ ਜੜਨ ਮਗਰੋਂ ਰੱਬ ਦਾ ਸ਼ੁਕਰ ਕਰਦਾ ਹੌਇਆ। ਫੋਟੋ: ਪੀਟੀਆਈ

ਹਰਿਦੈ (100, 118 ਗੇਦਾਂ, ਛੇ ਚੌਕੇ ਤੇ ਦੋ ਛੱਕੇ) ਤੇ ਜ਼ਾਕਿਰ ਅਲੀ (68 ਦੌੜਾਂ, 114 ਗੇਂਦਾਂ, ਚਾਰ ਚੌਕੇ) ਨੇ 6ਵੇਂ ਵਿਕਟ ਲਈ 154 ਦੌੜਾਂ ਦੀ ਭਾਈਵਾਲੀ ਕਰਕੇ ਟੀਮ ਦੀ ਅਜਿਹੇ ਮੌਕੇ ਵਾਪਸੀ ਕਰਵਾਈ ਜਦੋਂ ਬੰਗਲਾਦੇਸ਼ ਦੀ ਟੀਮ 35 ਦੌੜਾਂ ’ਤੇ ਪੰਜ ਵਿਕਟਾਂ ਗੁਆ ਕੇ ਸੰਕਟ ਵਿਚ ਘਿਰੀ ਹੋਈ ਸੀ। ਸ਼ਮੀ ਨੇ 10 ਓਵਰਾਂ ਵਿਚ 53 ਦੌੜਾਂ ਬਦਲੇ ਪੰਜ ਵਿਕਟ ਲਏ।

ਹਰਿਦੈ ਨੇ ਆਪਣੀ ਪਾਰੀ ਦੌਰਾਨ 114 ਗੇਂਦਾਂ ਦਾ ਸਾਹਮਣਾ ਕੀਤਾ। ਹਰਿਦੈ ਤੇ ਅਲੀ ਨੇ ਦਬਾਅ ਦੇ ਬਾਵਜੂਦ ਬਿਹਤਰੀਨ ਸੰਜਮ ਦਿਖਾਇਆ। ਦੋਵਾਂ ਬੰਗਲਾਦੇਸ਼ੀ ਬੱਲੇਬਾਜ਼ਾਂ ਨੇ ਭਾਰਤੀ ਫੀਲਡਰਾਂ ਦੀ ਕਮਜ਼ੋਰੀ ਦਾ ਫਾਇਦਾ ਲਿਆ। ਅਲੀ ਨੂੰ ਪਹਿਲੀ ਹੀ ਗੇਂਦ ’ਤੇ ਜੀਵਨ ਦਾਨ ਮਿਲਿਆ, ਜਿਸ ਨਾਲ ਖੱਬੇ ਹੱਥ ਦੇ ਸਪਿੰਨਰ ਅਕਸ਼ਰ ਪਟੇਲ (43 ਦੌੜਾਂ ਬਦਲੇ ਦੋ ਵਿਕਟ) ਤੋਂ ਹੈਟਟ੍ਰਿਕ ਦਾ ਮੌਕਾ ਖੁੰਝ ਗਿਆ। ਅਕਸ਼ਰ ਨੇ ਇਸ ਤੋਂ ਪਹਿਲਾਂ ਉਪਰੋਥੱਲੀ ਦੋ ਗੇਂਦਾਂ ਵਿਚ ਮੁਸ਼ਫਿਕੁਰ ਰਹੀਮ ਤੇ ਤੰਜੀਦ ਹਸਨ ਨੂੰ ਆਊਟ ਕੀਤਾ ਸੀ। ਹਰਿਦੈ ਨੂੰ 23 ਦੌੜਾਂ ਦੇ ਨਿੱਜੀ ਸਕੋਰ ’ਤੇ ਉਦੋਂ ਜੀਵਨਦਾਨ ਮਿਲਿਆ, ਜਦੋਂ ਕੁਲਦੀਪ ਯਾਦਵ ਦੀ ਗੇਂਦ ’ਤੇ ਹਾਰਦਿਕ ਪੰਡਿਆ ਮਿੱਡ ਆਫ਼ ਉੱਤੇ ਉਸ ਦਾ ਕੈਚ ਫੜਨ ਵਿਚ ਨਾਕਾਮ ਰਿਹਾ। ਹਰਿਦੈ ਨੂੰ ਦੂਜੀ ਵਾਰ ਉਦੋਂ ਜੀਵਨ ਦਾਨ ਮਿਲਿਆ ਜਦੋਂ ਕੇਐੱਲ ਰਾਹੁਲ ਨੇ ਸਟੰਪਿੰਗ ਦਾ ਮੌਕਾ ਗੁਆਇਆ। ਹੋਰਨਾਂ ਭਾਰਤੀ ਗੇਂਦਬਾਜ਼ਾਂ ਵਿਚੋਂ ਹਰਸ਼ਿਤ ਰਾਣਾ ਨੇ ਤਿੰਨ ਤੇ ਅਕਸ਼ਰ ਪਟੇਲ ਨੇ ਦੋ ਵਿਕਟਾਂ ਲਈਆਂ। -ਪੀਟੀਆਈ

 

Advertisement