champions trophy final; ਭਾਰਤ ਚੈਂਪੀਅਨਜ਼ ਟਰਾਫੀ ਜਿੱਤੇਗਾ: ਰਵੀ ਸ਼ਾਸਤਰੀ
ਭਾਰਤ ਨੂੰ ਸਖਤ ਟੱਕਰ ਦੇ ਸਕਦਾ ਹੈ ਨਿਊਜ਼ੀਲੈਂਡ
Advertisement
ਦੁਬਈ, 8 ਮਾਰਚ
ਭਾਰਤ ਕ੍ਰਿਕਟ ਟੀਮ ਦੇ ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਨਿਊਜ਼ੀਲੈਂਡ ਖ਼ਿਲਾਫ਼ ਚੈਂਪੀਅਨਜ਼ ਟਰਾਫੀ ਦੇ ਫਾਈਨਲ ਲਈ ਭਾਰਤ ਮਜ਼ਬੂਤ ਦਾਅਵੇਦਾਰ ਹੈ। ਭਾਰਤੀ ਟੀਮ ਆਪਣੇ ਸਾਰੇ ਮੈਚ ਜਿੱਤ ਕੇ ਫਾਈਨਲ ਵਿੱਚ ਪਹੁੰਚੀ ਹੈ ਪਰ ਨਿਊਜ਼ੀਲੈਂਡ ਵੀ ਕਾਫੀ ਮਜ਼ਬੂਤ ਟੀਮ ਹੈ। ਉਨ੍ਹਾਂ ਕਈ ਨਿਊਜ਼ੀਲੈਂਡ ਖਿਡਾਰੀਆਂ ਨੂੰ ਮੈਚ ਪਲਟਾਊ ਖਿਡਾਰੀ ਕਰਾਰ ਦਿੰਦਿਆਂ ਕਿਹਾ ਕਿ ਦੋਵਾਂ ਟੀਮਾਂ ਵਿਚਾਲੇ ਬਹੁਤਾ ਫਰਕ ਨਹੀਂ ਹੈ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਦੀ ਟੀਮ ਭਾਰਤ ਨੂੰ ਸਖਤ ਟੱਕਰ ਦੇ ਸਕਦੀ ਹੈ। ਉਨ੍ਹਾਂ ਵਿਰਾਟ ਕੋਹਲੀ ਨੂੰ ‘ਗੇਮ ਚੇਂਜਰ’ ਕਰਾਰ ਦਿੰਦਿਆਂ ਕਿਹਾ ਕਿ ਕੋਹਲੀ ਕੋਲ ਕਰੀਜ਼ ’ਤੇ ਲੰਬਾ ਸਮਾਂ ਖੇਡਣ ਦਾ ਤਜਰਬਾ ਹੈ ਤੇ ਭਾਰਤ ਆਪਣੀਆਂ ਵਿਕਟਾਂ ਬਚਾ ਕੇ ਖੇਡਦਾ ਹੈ ਤਾਂ ਭਾਰਤ ਵੱਡਾ ਸਕੋਰ ਖੜ੍ਹਾ ਕਰਨ ਦੇ ਸਮਰੱਥ ਹੈ। ਭਾਰਤ ਕੋਲ ਦੌੜਾਂ ਦਾ ਪਿੱਛਾ ਕਰਨ ਲਈ ਵੀ ਵਧੀਆ ਖਿਡਾਰੀ ਹਨ।
Advertisement
Advertisement