ਕੇਂਦਰ ਸਰਕਾਰ ਵੱਲੋਂ ਭਾਰਤ ਨੂੰ ਏਸ਼ੀਆ ਕੱਪ ’ਚ ਪਾਕਿਸਤਾਨ ਨਾਲ ਖੇਡਣ ਦੀ ਇਜਾਜ਼ਤ
cricket team for Asia Cup won't be stopped: Sports Ministry ਕੇਂਦਰ ਸਰਕਾਰ ਨੇ ਭਾਰਤ ਦੀ ਕ੍ਰਿਕਟ ਟੀਮ ਨੂੰ ਏਸ਼ੀਆ ਕੱਪ ਵਿਚ ਪਾਕਿਸਤਾਨ ਨਾਲ ਖੇਡਣ ਦੀ ਇਜਾਜ਼ਤ ਦੇ ਦਿੱਤੀ ਹੈ। ਸਰਕਾਰ ਨੇ ਕਿਹਾ ਕਿ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਭਵਿੱਖ ਵਿਚ ਦੋਵਾਂ ਦੇਸ਼ਾਂ ਦਰਮਿਆਨ ਕੋਈ ਲੜੀ ਖੇਡੀ ਨਹੀਂ ਜਾਵੇਗੀ ਪਰ ਉਹ ਏਸ਼ੀਆ ਕੱਪ ਵਿਚ ਪਾਕਿਸਤਾਨ ਨਾਲ ਮੈਚ ਖੇਡਣ ਤੋਂ ਨਹੀਂ ਰੋਕਣਗੇ ਕਿਉਂਕਿ ਇਸ ਵਿਚ ਦੋਵਾਂ ਦੇਸ਼ਾਂ ਤੋਂ ਇਲਾਵਾ ਹੋਰ ਦੇਸ਼ ਵੀ ਮੈਚ ਖੇਡਣਗੇ। ਜ਼ਿਕਰਯੋਗ ਹੈ ਕਿ ਏਸ਼ੀਆ ਕੱਪ 9 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ ਤੇ ਏਸ਼ੀਆ ਕੱਪ ਵਿਚ ਭਾਰਤ ਤੇ ਪਾਕਿਸਤਾਨ ਦਰਮਿਆਨ ਮੈਚ ਖੇਡਿਆ ਜਾਵੇਗਾ। ਸਰਕਾਰ ਨੇ ਸਪਸ਼ਟ ਕੀਤਾ ਇਸ ਸਬੰਧੀ ਖੇਡ ਨੀਤੀ ਬਣਾਈ ਗਈ ਹੈ ਜਿਸ ਤਹਿਤ ਭਾਰਤ ਕੌਮਾਂਤਰੀ ਤੇ ਕਈ ਦੇਸ਼ਾਂ ਦੇ ਟੂਰਨਾਮੈਂਟ ਵਿਚ ਭਾਰਤੀ ਕੌਮਾਂਤਰੀ ਖੇਡ ਸੰਸਥਾਵਾਂ ਦੇ ਨਿਯਮਾਂ ਤੇ ਖਿਡਾਰੀਆਂ ਦੇ ਹਿੱਤਾਂ ਅਨੁਸਾਰ ਫੈਸਲਾ ਲੈ ਸਕਦਾ ਹੈ ਭਾਵੇਂ ਇਹ ਟੂਰਨਾਮੈਂਟ ਦੇਸ਼ ਵਿਚ ਖੇਡੇ ਜਾਣ ਜਾਂ ਵਿਦੇਸ਼ ਵਿੱਚ। ਇਸ ਟੂਰਨਾਮੈਂਟ ਵਿਚ ਭਾਰਤ ਤੇ ਪਾਕਿਸਤਾਨ ਦਰਮਿਆਨ ਤਿੰਨ ਮੁਕਾਬਲੇ ਹੋ ਸਕਦੇ ਹਨ। ਦੋਵੇਂ ਦੇਸ਼ਾਂ ਦਰਮਿਆਨ ਪਹਿਲਾ ਮੁਕਾਬਲਾ 14 ਸਤੰਬਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿਚ ਹੋਵੇਗਾ ਜਦਕਿ ਦੋਵੇਂ ਟੀਮਾਂ ਵਲੋਂ ਬਿਹਤਰ ਪ੍ਰਦਰਸ਼ਨ ਕਰਨ ਤੋਂ ਬਾਅਦ ਅਗਲੇ ਗੇੜ ਦੇ ਮੁਕਾਬਲੇ ਵੀ ਹੋ ਸਕਦੇ ਹਨ।