ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਾਰਲੋਸ ਅਲਕਰਾਜ਼ ਬਣਿਆ ਯੂਐੱਸ ਓਪਨ ਚੈਂਪੀਅਨ

ਫਾਈਨਲ ਵਿਚ ਇਟਲੀ ਦੇ ਜੈਨਿਕ ਸਿੰਨਰ ਨੂੰ ਹਰਾਇਆ
ਕਾਰਲੋਸ ਅਲਕਰਾਜ਼ ਜੇਤੂ ਟਰਾਫ਼ੀ ਨਾਲ। ਫੋਟੋ: ਰਾਇਟਰਜ਼
Advertisement

ਸਪੈਨਿਸ਼ ਖਿਡਾਰੀ ਕਾਰਲੋਸ ਅਲਕਰਾਜ਼ ਨੇ ਇਟਲੀ ਦੇ ਜੈਨਿਕ ਸਿਨਰ ਨੂੰ ਹਰਾ ਕੇ ਯੂਐੱਸ ਓਪਨ ਦਾ ਪੁਰਸ਼ ਸਿੰਗਲਜ਼ ਦਾ ਖਿਤਾਬ ਜਿੱਤ ਲਿਆ ਹੈ। ਦਰਜਾਬੰਦੀ ਵਿਚ ਦੂਜੇ ਨੰਬਰ ਦੇ ਖਿਡਾਰੀ ਅਲਕਰਾਜ਼ ਨੇ ਨੰਬਰ ਵੰਨ ਸੀਡ ਤੇ ਮੌਜੂਦਾ ਚੈਂਪੀਅਨ ਸਿੰਨਰ ਨੂੰ 6-2, 3-6, 6-1, 6-4 ਨਾਲ ਹਰਾਇਆ। ਅਲਕਰਾਜ਼ ਦਾ ਇਹ 6ਵਾਂ ਗਰੈਂਡ ਸਲੈਮ ਖਿਤਾਬ ਹੈ। ਅਲਕਾਰਾਜ਼ ਨੇ ਸਿੰਨਰ ਖਿਲਾਫ਼ ਸ਼ਾਨਦਾਰ ਖੇਡ ਦਿਖਾਉਂਦਿਆਂ ਉਸ ਕੋਲੋਂ ਏਟੀਪੀ ਰੈਂਕਿੰਗ ਵਿੱਚ ਸਿਖਰਲਾ ਸਥਾਨ ਖੋਹ ਲਿਆ ਅਤੇ ਟੈਨਿਸ ਪ੍ਰਸ਼ੰਸਕਾਂ ਨੂੰ ਇਸ ਗੱਲ ਲਈ ਉਤਸੁਕ ਕਰ ਦਿੱਤਾ ਕਿ ਉਨ੍ਹਾਂ ਦਾ ਅਗਲਾ ਮੁਕਾਬਲਾ ਕਦੋਂ ਹੋਵੇਗਾ। ਉਹ ਖੇਡ ਦੇ ਇਤਿਹਾਸ ਵਿੱਚ ਪਹਿਲੇ ਦੋ ਪੁਰਸ਼ ਹਨ ਜਿਨ੍ਹਾਂ ਇੱਕ ਹੀ ਸੀਜ਼ਨ ਵਿਚ ਲਗਾਤਾਰ ਤਿੰਨ ਗਰੈਂਡ ਸਲੈਮ ਫਾਈਨਲ ਵਿੱਚ ਇੱਕ ਦੂਜੇ ਦਾ ਸਾਹਮਣਾ ਕੀਤਾ ਹੈ।

Advertisement
Advertisement
Tags :
Carlos AlcarazJannik SinnerUS Openਏਟੀਪੀ ਰੈਂਕਿੰਗਕਾਰਲੋਸ ਅਲਕਰਾਜ਼ਗਰੈਂਡ ਸਲੈਮਜੈਨਿਕ ਸਿੰਨਰਟੈਨਿਸ:ਨੰਬਰ ਵੰਨਪੰਜਾਬੀ ਖ਼ਬਰਾਂਯੂਐੱਸ ਓਪਨ
Show comments