ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

BWF ਵਿਸ਼ਵ ਜੂਨੀਅਰ ਚੈਂਪੀਅਨਸ਼ਿਪ: ਤਨਵੀ ਸ਼ਰਮਾ ਫਾਈਨਲ ਵਿੱਚ ਪੁੱਜੀ

ਚੀਨ ਦੀ ਲਿੳੂ ਨੂੰ 15-11 ਤੇ 15-9 ਨਾਲ ਹਰਾਇਆ
Advertisement

ਇੱਥੇ ਨੈਸ਼ਨਲ ਸੈਂਟਰ ਆਫ਼ ਐਕਸੀਲੈਂਸ ਵਿਚ ਬੀਐਫਡਬਲਿਊ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿਚ ਅੱਜ ਤਨਵੀ ਸ਼ਰਮਾ ਨੇ ਚੀਨ ਦੀ ਲਿਊ ਸੀ ਯਾ ਨੂੰ ਹਰਾਇਆ ਤੇ ਫਾਈਨਲ ਵਿਚ ਥਾਂ ਬਣਾਈ। ਉਸ ਨੇ ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ਦੇ ਚਾਂਦੀ ਦਾ ਤਗਮਾ ਜੇਤੂ ਲਿਊ ਨੂੰ ਅੱਧੇ ਘੰਟੇ ਤੋਂ ਵੀ ਘੱਟ ਸਮੇਂ ਵਿੱਚ 15-11, 15-9 ਨਾਲ ਹਰਾਇਆ। ਚੋਟੀ ਦਾ ਦਰਜਾ ਪ੍ਰਾਪਤ ਭਾਰਤੀ ਖਿਡਾਰਨ ਹੁਣ ਥਾਈਲੈਂਡ ਦੀ ਦੂਜੀ ਦਰਜਾ ਪ੍ਰਾਪਤ ਅਨਿਆਪਤ ਫਿਚਿਤਪ੍ਰੀਚਾਸਕ ਨਾਲ ਖੇਡੇਗੀ ਜਿਸ ਨੇ ਇੱਕ ਗੇਮ ਤੋਂ ਬਾਅਦ ਵਾਪਸੀ ਕਰਦਿਆਂ ਹਮਵਤਨ ਯਤਾਵੀਮਿਨ ਕੇਟਕਲੀਯੇਂਗ ਨੂੰ ਦੂਜੇ ਸੈਮੀਫਾਈਨਲ ਵਿੱਚ 10-15, 15-11, 15-5 ਨਾਲ ਹਰਾਇਆ।

ਤਨਵੀ ਸ਼ਰਮਾ ਦੇ ਇਸ ਬਿਹਤਰੀਨ ਪ੍ਰਦਰਸ਼ਨ ਸਦਕਾ ਭਾਰਤ ਦਾ ਤਗਮਾ ਜਿੱਤਣ ਦਾ ਸੁਪਨਾ 17 ਸਾਲਾਂ ਬਾਅਦ ਪੂਰਾ ਹੋਵੇਗਾ।

Advertisement

Advertisement
Tags :
BWF World Junior Championships 2025Tanvi Sharma
Show comments