BWF ਵਿਸ਼ਵ ਜੂਨੀਅਰ ਚੈਂਪੀਅਨਸ਼ਿਪ: ਸਤਾਰਾਂ ਸਾਲਾਂ ਬਾਅਦ ਤਗਮਾ ਜਿੱਤੇਗੀ ਭਾਰਤੀ ਮਹਿਲਾ ਖਿਡਾਰਨ
ਸਾਇਨਾ ਨੇਹਵਾਲ ਨੇ 2008 ਵਿੱਚ ਜਿੱਤਿਆ ਸੀ ਸੋਨ ਤਗਮਾ
Advertisement
Tanvi Sharma becomes first Indian female in 17 years to be assured of a medal Tanvi sharma ਤਨਵੀ ਸ਼ਰਮਾ 17 ਸਾਲਾਂ ਵਿੱਚ BWF ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿਚ ਤਗਮਾ ਪੱਕਾ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਬਣ ਗਈ ਹੈ। ਉਸ ਨੇ ਜਾਪਾਨ ਦੀ ਸਾਕੀ ਮਾਤਸੁਮੋਟੋ ਨੂੰ ਹਰਾ ਕੇ ਇੱਥੇ ਨੈਸ਼ਨਲ ਸੈਂਟਰ ਆਫ਼ ਐਕਸੀਲੈਂਸ ਵਿੱਚ ਕੁੜੀਆਂ ਦੇ ਸਿੰਗਲਜ਼ ਸੈਮੀਫਾਈਨਲ ਵਿੱਚ ਦਾਖਲਾ ਹਾਸਲ ਕੀਤਾ। 16 ਸਾਲਾ ਖਿਡਾਰਨ ਨੇ ਦਬਾਅ ਹੇਠ ਆਪਣੀ ਲੈਅ ਬਰਕਰਾਰ ਰੱਖੀ ਤੇ 47 ਮਿੰਟ ਦੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਮਾਤਸੁਮੋਟੋ ਨੂੰ 13-15, 15-9, 15-10 ਨਾਲ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ।
ਵਿਸ਼ਵ ਜੂਨੀਅਰ ਮੈਡਲ ਜਿੱਤਣ ਵਾਲੀ ਆਖਰੀ ਭਾਰਤੀ ਮਹਿਲਾ ਖਿਡਾਰਨ ਸਾਇਨਾ ਨੇਹਵਾਲ ਸੀ ਜਿਸ ਨੇ 2008 ਦੇ ਪੁਣੇ ਐਡੀਸ਼ਨ ਵਿੱਚ ਸੋਨ ਤਗਮਾ ਜਿੱਤਿਆ ਸੀ। ਸਾਇਨਾ ਨੇ 2006 ਵਿੱਚ ਚਾਂਦੀ ਦਾ ਤਗਮਾ ਵੀ ਜਿੱਤਿਆ ਸੀ। ਇਸ ਤੋਂ ਇਲਾਵਾ ਅਪਰਣਾ ਪੋਪਟ ਨੇ 1996 ਵਿਚ ਚਾਂਦੀ ਦਾ ਤਗਮਾ ਜਿੱਤਿਆ ਸੀ। ਏਐਨਆਈ
Advertisement
Advertisement