ਬਰਿੱਜ: ਭਾਰਤੀ ਪੁਰਸ਼ ਟੀਮ ਫਾਈਨਲ ਵਿੱਚ ਪੁੱਜੀ
ਹਾਂਗਜ਼ੂ: ਭਾਰਤੀ ਪੁਰਸ਼ ਟੀਮ ਨੇ ਚੀਨ ਨੂੰ 2-1 ਨਾਲ ਹਰਾ ਕੇ ਬਰਿੱਜ ਮੁਕਾਬਲੇ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ, ਜਿਸ ਸਦਕਾ ਭਾਰਤ ਦਾ ਘੱਟੋ-ਘੱਟ ਚਾਂਦੀ ਦਾ ਤਗ਼ਮਾ ਪੱਕਾ ਹੋ ਗਿਆ ਹੈ। ਭਾਰਤੀ ਪੁਰਸ਼ ਟੀਮ ਨੇ ਜਕਾਰਤਾ ਵਿੱਚ ਕਾਂਸਾ ਜਿੱਤਿਆ...
Advertisement
ਹਾਂਗਜ਼ੂ: ਭਾਰਤੀ ਪੁਰਸ਼ ਟੀਮ ਨੇ ਚੀਨ ਨੂੰ 2-1 ਨਾਲ ਹਰਾ ਕੇ ਬਰਿੱਜ ਮੁਕਾਬਲੇ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ, ਜਿਸ ਸਦਕਾ ਭਾਰਤ ਦਾ ਘੱਟੋ-ਘੱਟ ਚਾਂਦੀ ਦਾ ਤਗ਼ਮਾ ਪੱਕਾ ਹੋ ਗਿਆ ਹੈ। ਭਾਰਤੀ ਪੁਰਸ਼ ਟੀਮ ਨੇ ਜਕਾਰਤਾ ਵਿੱਚ ਕਾਂਸਾ ਜਿੱਤਿਆ ਸੀ। ਫਾਈਨਲ ਵਿੱਚ ਉਸ ਦਾ ਸਾਹਮਣਾ ਸ਼ੁੱਕਰਵਾਰ ਨੂੰ ਹਾਂਗਕਾਂਗ ਨਾਲ ਹੋਵੇਗਾ। ਸੈਮੀਫਾਈਨਲ ਵਿੱਚ ਭਾਰਤ ਨੇ 155.60 ਦਾ ਸਕੋਰ ਬਣਾਇਆ, ਜਦਕਿ ਮੇਜ਼ਬਾਨ ਨੂੰ 135 ਅੰਕ ਮਿਲੇ। ਦੂਜੇ ਸੈਮੀਫਾਈਨਲ ਵਿੱਚ ਹਾਂਗਕਾਂਗ ਨੇ ਜਾਪਾਨ ਨੂੰ 153-118 ਨਾਲ ਹਰਾਇਆ। -ਪੀਟੀਆਈ
Advertisement
Advertisement