ਮੁੱਕੇਬਾਜ਼ੀ: ਮੀਨਾਕਸ਼ੀ ਫਾਈਨਲ ’ਚ
ਭਾਰਤੀ ਮੁੱਕੇਬਾਜ਼ ਮੀਨਾਕਸ਼ੀ ਹੁੱਡਾ ਨੇ ਅੱਜ ਇੱਥੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ 48 ਕਿਲੋ ਭਾਰ ਵਰਗ ਦੇ ਸੈਮੀਫਾਈਨਲ ਵਿੱਚ ਮੰਗੋਲੀਆ ਦੀ ਲੁਤਸੈਖਾਨੀ ਅਲਟੈਂਟਸੇਤਸੇਗ ਨੂੰ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਉਹ ਇਸ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਤੀਜੀ...
Advertisement
ਭਾਰਤੀ ਮੁੱਕੇਬਾਜ਼ ਮੀਨਾਕਸ਼ੀ ਹੁੱਡਾ ਨੇ ਅੱਜ ਇੱਥੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ 48 ਕਿਲੋ ਭਾਰ ਵਰਗ ਦੇ ਸੈਮੀਫਾਈਨਲ ਵਿੱਚ ਮੰਗੋਲੀਆ ਦੀ ਲੁਤਸੈਖਾਨੀ ਅਲਟੈਂਟਸੇਤਸੇਗ ਨੂੰ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਉਹ ਇਸ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਤੀਜੀ ਭਾਰਤੀ ਮੁੱਕੇਬਾਜ਼ ਹੈ। ਏਸ਼ੀਅਨ ਚੈਂਪੀਅਨਸ਼ਿਪ ਅਤੇ ਵਿਸ਼ਵ ਕੱਪ ਵਿੱਚ ਚਾਂਦੀ ਦੇ ਤਗ਼ਮੇ ਜਿੱਤਣ ਵਾਲੀ ਮੀਨਾਕਸ਼ੀ ਨੇ ਗੈਰ-ਓਲੰਪਿਕ 48 ਕਿਲੋਗ੍ਰਾਮ ਵਰਗ ਦੇ ਸੈਮੀਫਾਈਨਲ ਵਿੱਚ 5-0 ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਨਾਲ 24 ਸਾਲਾ ਮੀਨਾਕਸ਼ੀ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੇ ਦਾ ਤਗਮਾ ਜੇਤੂ ਜੈਸਮੀਨ ਲੰਬੋਰੀਆ (57 ਕਿਲੋਗ੍ਰਾਮ) ਅਤੇ ਹੈਵੀਵੇਟ ਮੁੱਕੇਬਾਜ਼ (80 ਕਿਲੋਗ੍ਰਾਮ ਤੋਂ ਵੱਧ) ਨੂਪੁਰ ਸ਼ਿਓਰਾਨ ਦੇ ਨਾਲ ਫਾਈਨਲ ਵਿੱਚ ਜਗ੍ਹਾ ਬਣਾਈ ਹੈ।
Advertisement
Advertisement