ਮੁੱਕੇਬਾਜ਼ੀ: ਅਮਿਤ ਪੰਘਾਲ ਤੇ ਮੰਜੂ ਰਾਣੀ ਅਗਲੇ ਗੇੜ ’ਚ ਦਾਖਲ
ਸਰਵਿਸਿਜ਼ ਦਾ ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ’ਚ ਸੋਨ ਤਮਗਾ ਜੇਤੂ ਮੁੱਕੇਬਾਜ਼ ਅਮਿਤ ਪੰਘਾਲ ਅੱਜ ਇੱਥੇ ਬੀ ਐੱਫ ਆਈ ਕੱਪ ਵਿੱਚ ਇਲੀਟ ਪੁਰਸ਼ ਵਰਗ ਦੇ ਮੁਕਾਬਲੇ ’ਚ ਪੰਜਾਬ ਦੇ ਸਪਰਸ਼ ਕੁਮਾਰ ਨੂੰ 5-0 ਨਾਲ ਹਰਾ ਕੇ ਅਗਲੇ ਗੇੜ ’ਚ ਪਹੁੰਚ ਗਿਆ।...
Advertisement
ਸਰਵਿਸਿਜ਼ ਦਾ ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ’ਚ ਸੋਨ ਤਮਗਾ ਜੇਤੂ ਮੁੱਕੇਬਾਜ਼ ਅਮਿਤ ਪੰਘਾਲ ਅੱਜ ਇੱਥੇ ਬੀ ਐੱਫ ਆਈ ਕੱਪ ਵਿੱਚ ਇਲੀਟ ਪੁਰਸ਼ ਵਰਗ ਦੇ ਮੁਕਾਬਲੇ ’ਚ ਪੰਜਾਬ ਦੇ ਸਪਰਸ਼ ਕੁਮਾਰ ਨੂੰ 5-0 ਨਾਲ ਹਰਾ ਕੇ ਅਗਲੇ ਗੇੜ ’ਚ ਪਹੁੰਚ ਗਿਆ। ਇਲੀਟ ਮਹਿਲਾ ਵਰਗ ’ਚ ਰੇਲਵੇ ਦੀ ਵਿਸ਼ਵ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਮਗਾ ਜੇਤੂ ਮੰਜੂ ਰਾਣੀ, ਅਸਾਮ ਦੀ ਯੂਥ ਵਿਸ਼ਵ ਚੈਂਪੀਅਨ ਅੰਕੁਸ਼ਿਤਾ ਬੋਰੋ ਤੇ ਸਰਵਿਸਿਜ਼ ਦੀ ਅਰੁੰਧਤੀ ਚੌਧਰੀ ਨੇ ਵੀ ਸ਼ਾਨਦਾਰ ਜਿੱਤਾਂ ਦਰਜ ਕੀਤੀਆਂ। ਮੰਜੂ ਰਾਣੀ ਨੇ 48 ਕਿਲੋ ਭਾਰ ਵਰਗ ’ਚ ਪੰਜਾਬ ਦੀ ਕਸ਼ਿਸ਼ ਮਹਿਤਾ ਨੂੰ 5-0 ਨਾਲ ਜਦਕਿ ਅਰੁੰਧਤੀ ਨੇ 70 ਕਿਲੋ ਭਾਰ ਵਰਗ ’ਚ ਹਰਿਆਣਾ ਦੀ ਮਨੀਸ਼ਾ ਨੂੰ ਹਰਾਇਆ। ਅਸਾਮ ਦੀ ਅੰਕੁਸ਼ਿਤਾ ਨੇ ਮਿੰਨਤ ਜ਼ਰੀਨ ਖਿਲਾਫ਼ ਪਹਿਲੇ ਦੌਰ ’ਚ ਆਰ ਐੱਸ ਸੀ ਤਹਿਤ ਜਿੱਤ ਪ੍ਰਾਪਤ ਕੀਤੀ। -ਪੀਟੀਆਈ
Advertisement
Advertisement