ਮੁੱਕੇਬਾਜ਼ ਪਰਵੀਨ ਨੇ ਏਸ਼ਿਆਈ ਖੇਡਾਂ ’ਚ ਤਗ਼ਮੇ ਦੇ ਨਾਲ ਓਲੰਪਿਕ ਕੋਟਾ ਪੱਕਾ ਕੀਤਾ
ਨਿਖਤ ਜ਼ਰੀਨ 50 ਕਿੱਲੋ ਵਰਗ ਦੇ ਸੈਮੀ ਫਾਈਨਲ ’ਚ ਹਾਰੀ; ਕਾਂਸੀ ਤਗ਼ਮੇ ਨਾਲ ਕਰਨਾ ਪਿਆ ਸਬਰ
ਹਾਂਗਜ਼ੂ ਵਿੱਚ ਏਸ਼ਿਆਈ ਖੇਡਾਂ ਦੌਰਾਨ ਐਤਵਾਰ ਨੂੰ ਉਜ਼ਬੈਕਿਸਤਾਨ ਦੀ ਸਿਤੋਰਾ ਤੁਰਡੀਬੈਕੋਵਾ ਨਾਲ ਖੇਡਦੀ ਹੋਈ ਭਾਰਤੀ ਮੁੱਕੇਬਾਜ਼ ਪਰਵੀਨ ਹੁੱਡਾ (ਲਾਲ)। -ਫੋਟੋ: ਪੀਟੀਆਈ
Advertisement
ਹਾਂਗਜ਼ੂ, 1 ਅਕਤੂਬਰ
ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਗ਼ਮਾ ਜੇਤੂ ਭਾਰਤੀ ਮੁੱਕੇਬਾਜ਼ ਪਰਵੀਨ ਹੁੱਡਾ ਨੇ ਮਹਿਲਾਵਾਂ ਦੇ 57 ਕਿੱਲੋ ਭਾਰ ਵਰਗ ਦੇ ਮੁਕਾਬਲੇ ਵਿੱਚ ਜਗ੍ਹਾ ਬਣਾ ਕੇ ਏਸ਼ਿਆਈ ਖੇਡਾਂ ’ਚ ਤਗ਼ਮਾ ਯਕੀਨੀ ਬਣਾਉਣ ਦੇ ਨਾਲ ਹੀ ਪੈਰਿਸ ਓਲੰਪਿਕ ਕੋਟਾ ਹਾਸਲ ਕੀਤਾ। ਵਿਸ਼ਵ ਚੈਂਪੀਅਨਸ਼ਿਪ ਵਿੱਚ 63 ਕਿੱਲੋ ’ਚ ਤਗ਼ਮਾ ਜਿੱਤਣ ਵਾਲੀ ਪਰਵੀਨ ਨੇ ਅੱਜ ਇੱਥੇ ਕੁਆਰਟਰ ਫਾਈਨਲ ਵਿੱਚ ਉਜ਼ਬੈਕਿਸਤਾਨ ਦੀ ਸਿਤੋਰਾ ਤਰਡੀਬੈਕੋਵਾ ਨੂੰ ਸਰਬਸੰਮਤੀ ਵਾਲੇ ਫੈਸਲੇ ਨਾਲ ਹਰਾਇਆ। ਇਸੇ ਦੌਰਾਨ ਮੁੱਕੇਬਾਜ਼ ਨਿਖਤ ਜ਼ਰੀਨ ਏਸ਼ਿਆਈ ਖੇਡਾਂ ਦੇ ਮਹਿਲਾ 50 ਕਿੱਲੋ ਭਾਰ ਵਰਗ ਵਿੱਚ ਹਾਰ ਗਈ। ਉਸ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ। -ਪੀਟੀਆਈ
Advertisement
Advertisement