Border Gavaskar Trophy: ਪਰਥ ਟੈਸਟ: ਦੂਜੇ ਦਿਨ ਭਾਰਤ ਨੂੰ 218 ਦੌੜਾਂ ਦੀ ਲੀਡ ਮਿਲੀ
ਆਸਟਰੇਲਿਆਈ ਟੀਮ 104 ਦੌੜਾਂ ’ਤੇ ਆਊਟ ਹੋਈ; ਭਾਰਤ ਨੇ ਬਿਨਾਂ ਵਿਕਟ ਦੇ ਨੁਕਸਾਨ ਨਾਲ 172 ਦੌੜਾਂ ਬਣਾਈਆਂ
Advertisement
ਪਰਥ, 23 ਨਵੰਬਰ
ਆਸਟਰੇਲੀਆ ਖ਼ਿਲਾਫ਼ ਬਾਰਡਰ ਗਵਾਸਕਰ ਟਰਾਫੀ ਦੇ ਪਰਥ ਟੈਸਟ ਦੇ ਦੂਜੇ ਦਿਨ ਦੀ ਖੇਡ ਸਮਾਪਤ ਹੋਣ ਤਕ ਭਾਰਤ ਨੂੰ 218 ਦੌੜਾਂ ਦੀ ਲੀਡ ਮਿਲ ਗਈ ਹੈ। ਇਸ ਤੋਂ ਪਹਿਲਾਂ ਆਸਟਰੇਲਿਆਈ ਟੀਮ 104 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਜਦਕਿ ਭਾਰਤ ਨੇ ਪਹਿਲੀ ਪਾਰੀ ਵਿਚ 150 ਦੌੜਾਂ ਬਣਾਈਆਂ ਸਨ।
Advertisement
ਭਾਰਤੀ ਟੀਮ ਨੇ ਅੱਜ ਬਿਨਾਂ ਕੋਈ ਵਿਕਟ ਗੁਆਏ 172 ਦੌੜਾਂ ਬਣਾਈਆਂ ਸਨ ਤੇ ਇਸ ਦੇ ਖਿਡਾਰੀਆਂ ਯਸ਼ੱਸਵੀ ਜੈਸਵਾਲ 90 ਤੇ ਕੇ ਐਲ ਰਾਹੁਲ ਨੇ 62 ਦੌੜਾਂ ਬਣਾਈਆਂ ਤੇ ਉਹ ਕਰੀਜ਼ ’ਤੇ ਡਟੇ ਹੋਏ ਸਨ।
ਇਸ ਤੋਂ ਪਹਿਲਾਂ ਆਸਟਰੇਲਿਆਈ ਟੀਮ ਨੇ ਸੱਤ ਵਿਕਟਾਂ ਦੇ ਨੁਕਸਾਨ ’ਤੇ 67 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਟੀਮ ਨੇ ਆਖਰੀ ਤਿੰਨ ਵਿਕਟਾਂ ਗੁਆ ਕੇ ਹੋਰ 37 ਦੌੜਾਂ ਬਣਾਈਆਂ। ਆਸਟਰੇਲੀਆ ਨੇ ਪਹਿਲੀ ਵਾਰੀ ਵਿਚ 104 ਦੌੜਾਂ ਬਣਾਈਆਂ ਤੇ ਭਾਰਤ ਨੂੰ 46 ਦੌੜਾਂ ਦੀ ਲੀਡ ਮਿਲੀ।
Advertisement