ਫੁਟਬਾਲ ਮੈਚ ਲਈ ਭਾਰਤ ਆਵੇਗਾ ਬੋਲਟ
ਫਰਾਟਾ ਦੌੜਾਕ ਓਸੈਨ ਬੋਲਟ ਪਹਿਲੀ ਅਕਤੂਬਰ ਨੂੰ ਪ੍ਰਦਰਸ਼ਨੀ ਫੁਟਬਾਲ ਮੈਚ ਲਈ ਭਾਰਤ ਦਾ ਦੌਰਾ ਕਰੇਗਾ। ਬੋਲਟ ਨੇ ਓਲੰਪਿਕ ਵਿੱਚ ਅੱਠ ਸੋਨ ਤਗ਼ਮੇ ਜਿੱਤੇ ਹਨ। ਉਹ ਫੁਟਬਾਲਰਾਂ, ਬੌਲੀਵੁਡ ਅਦਾਕਾਰਾਂ ਅਤੇ ਹੋਰ ਹਸਤੀਆਂ ਨਾਲ ਫੁਟਬਾਲ ਮੈਚ ਖੇਡੇਗਾ। ਉਹ ਬੰਗਲੂਰੂ ਐੱਫ ਸੀ ਅਤੇ...
Advertisement
ਫਰਾਟਾ ਦੌੜਾਕ ਓਸੈਨ ਬੋਲਟ ਪਹਿਲੀ ਅਕਤੂਬਰ ਨੂੰ ਪ੍ਰਦਰਸ਼ਨੀ ਫੁਟਬਾਲ ਮੈਚ ਲਈ ਭਾਰਤ ਦਾ ਦੌਰਾ ਕਰੇਗਾ। ਬੋਲਟ ਨੇ ਓਲੰਪਿਕ ਵਿੱਚ ਅੱਠ ਸੋਨ ਤਗ਼ਮੇ ਜਿੱਤੇ ਹਨ। ਉਹ ਫੁਟਬਾਲਰਾਂ, ਬੌਲੀਵੁਡ ਅਦਾਕਾਰਾਂ ਅਤੇ ਹੋਰ ਹਸਤੀਆਂ ਨਾਲ ਫੁਟਬਾਲ ਮੈਚ ਖੇਡੇਗਾ। ਉਹ ਬੰਗਲੂਰੂ ਐੱਫ ਸੀ ਅਤੇ ਮੁੰਬਈ ਸਿਟੀ ਐੱਫ ਸੀ ਦੋਵਾਂ ਵੱਲੋਂ ਅੱਧਾ-ਅੱਧਾ ਮੈਚ ਖੇਡੇਗਾ। ਉਹ 30 ਸਤੰਬਰ ਤੋਂ ਸ਼ੁਰੂ ਹੋ ਰਹੇ ਪਿਊਮਾ ਦੇ ਦੋ ਰੋਜ਼ਾ ਜਸ਼ਨਾਂ ਦੇ ਮੱਦੇਨਜ਼ਰ ਇੱਥੇ ਆ ਰਿਹਾ ਹੈ। ਇਹ ਮੈਚ ਦੇਖਣ ਲਈ ਦਰਸ਼ਕਾਂ ਨੂੰ ਟਿਕਟਾਂ ਖਰੀਦਣੀਆਂ ਪੈਣਗੀਆਂ। ਪਿਊਮਾ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਕਾਰਤਿਕ ਬਾਲਗੋਪਾਲਨ ਨੇ ਕਿਹਾ, ‘ਸਾਡਾ ਮੰਨਣਾ ਹੈ ਕਿ ਖੇਡਾਂ ਵਿੱਚ ਭਾਈਚਾਰਿਆਂ ਨੂੰ ਪ੍ਰੇਰਿਤ ਕਰਨ ਅਤੇ ਇਕਜੁੱਟ ਕਰਨ ਦੀ ਸ਼ਕਤੀ ਹੈ। ਫੁਟਬਾਲ ਭਾਰਤੀ ਨੌਜਵਾਨਾਂ ਵਿੱਚ ਸਭ ਤੋਂ ਮਸ਼ਹੂਰ ਖੇਡਾਂ ’ਚੋਂ ਇੱਕ ਹੈ ਅਤੇ ਅਸੀਂ ਉਸੈਨ ਬੋਲਟ ਨੂੰ ਇੱਥੇ ਫੁੱਟਬਾਲ ਖੇਡਣ ਲਈ ਸੱਦਾ ਦੇ ਕੇ ਇਸ ਦਾ ਜਸ਼ਨ ਮਨਾਉਣਾ ਚਾਹੁੰਦੇ ਹਾਂ।’
Advertisement
Advertisement