ਬਰਮਿੰਘਮ: ਸ਼ੱਕੀ ਪੈਕੇਟ ਮਿਲਣ ਉਪਰੰਤ ਭਾਰਤੀ ਕ੍ਰਿਕਟਰਾਂ ਨੂੰ ਅੰਦਰ ਰਹਿਣ ਦੀ ਸਲਾਹ
ਬਰਮਿੰਘਮ, 2 ਜੁਲਾਈ
ਬਰਮਿੰਘਮ ਵਿੱਚ ਦੂਜੇ ਕ੍ਰਿਕਟ ਟੈਸਟ ਮੈਚ ਦੀ ਪੂਰਬਲੀ ਸੰਧਿਆ ਨੇੜਲੇ ਸੈਂਟੇਨਰੀ ਚੌਕ ’ਤੇ ਸ਼ੱਕੀ ਪੈਕੇਟ ਮਿਲਣ ਮਗਰੋਂ ਭਾਰਤੀ ਟੀਮ ਨੂੰ ਹੋਟਲ ਅੰਦਰ ਰਹਿਣ ਦੀ ਸਲਾਹ ਜਾਰੀ ਕੀਤੀ ਗਈ। ਬੀਸੀਸੀਆਈ ਦੇ ਇੱਕ ਸੂਤਰ ਨੇ ਪੀਟੀਆਈ ਨੂੰ ਪੁਸ਼ਟੀ ਕੀਤੀ ਕਿ ਬਰਮਿੰਘਮ ਸਿਟੀ ਸੈਂਟਰ ਪੁਲੀਸ ਵੱਲੋਂ ਇੱਕ ਸੋਸ਼ਲ ਮੀਡੀਆ ਪੋਸਟ ਤੋਂ ਬਾਅਦ ਖਿਡਾਰੀਆਂ ਨੂੰ ਬਾਹਰ ਨਾ ਨਿਕਲਣ ਲਈ ਕਿਹਾ ਗਿਆ ਸੀ।
ਆਮ ਤੌਰ ’ਤੇ ਭਾਰਤੀ ਕ੍ਰਿਕਟਰ ਟੀਮ ਹੋਟਲ ਦੇ ਨੇੜੇ ਦੇ ਖੇਤਰ ਵਿੱਚ ਘੁੰਮਦੇ ਹਨ ਦੂਜੇ ਟੈਸਟ ਤੋਂ ਪਹਿਲਾਂ ਉਹ ਭੀੜ-ਭੜੱਕੇ ਵਾਲੀ ਬ੍ਰੌਡ ਸਟ੍ਰੀਟ ’ਤੇ ਅਕਸਰ ਜਾਂਦੇ ਰਹਿੰਦੇ ਸਨ।
ਮੈਚ ਤੋਂ ਪਹਿਲਾਂ ਕਪਤਾਨ ਸ਼ੁਭਮਨ ਗਿੱਲ ਸਮੇਤ ਕੁੱਲ ਅੱਠ ਖਿਡਾਰੀ ਐਜਬੈਸਟਨ ਵਿਖੇ ਟਰੇਨਿੰਗ ਲਈ ਆਏ, ਜਦੋਂ ਕਿ ਬਾਕੀ 10 ਮੈਂਬਰਾਂ ਦੀ ਛੁੱਟੀ ਸੀ। ਬਰਮਿੰਘਮ ਸਿਟੀ ਸੈਂਟਰ ਪੁਲੀਸ ਵੱਲੋਂ X ’ ਕਿਹਾ ਗਿਆ, "ਅਸੀਂ ਇਸ ਸਮੇਂ ਬਰਮਿੰਘਮ ਸਿਟੀ ਸੈਂਟਰ ਦੇ ਸੈਂਟੇਨਰੀ ਸਕੁਏਅਰ ਦੇ ਆਲੇ-ਦੁਆਲੇ ਇੱਕ ਘੇਰਾਬੰਦੀ ਕੀਤੀ ਹੈ, ਜਿੱਥੇ ਇੱਕ ਸ਼ੱਕੀ ਪੈਕੇਟ ਦੀ ਜਾਂਚ ਕੀਤੀ ਜਾ ਰਹੀ ਹੈ। ਸਾਨੂੰ ਦੁਪਹਿਰ 3 ਵਜੇ ਤੋਂ ਠੀਕ ਪਹਿਲਾਂ ਸੁਚੇਤ ਕੀਤਾ ਗਿਆ ਸੀ ਅਤੇ ਕਈ ਇਮਾਰਤਾਂ ਨੂੰ ਸਾਵਧਾਨੀ ਵਜੋਂ ਖਾਲੀ ਕਰਵਾ ਲਿਆ ਗਿਆ ਹੈ ਜਦੋਂ ਕਿ ਇਸਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਕਿਰਪਾ ਕਰਕੇ ਖੇਤਰ ਤੋਂ ਬਚੋ।’’ ਹਾਲਾਂਕਿ, ਇੱਕ ਘੰਟੇ ਬਾਅਦ ਪੁਲਿਸ ਨੇ ਘੇਰਾਬੰਦੀ ਹਟਾ ਦਿੱਤੀ। -ਪੀਟੀਆਈ