ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਂਬਰੀ-ਵੀਨਸ ਯੂ ਐੱਸ ਓਪਨ ਦੇ ਕੁਆਰਟਰ ਫਾਈਨਲ ’ਚ

ਭਾਰਤ ਦਾ ਟੈਨਿਸ ਖਿਡਾਰੀ ਯੂਕੀ ਭਾਂਬਰੀ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਗਰੈਂਡਸਲੈਮ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਿਆ ਹੈ। ਉਸ ਨੇ ਮਾਈਕਲ ਵੀਨਸ ਨਾਲ ਮਿਲ ਕੇ ਯੂ ਐੱਸ ਓਪਨ ਪੁਰਸ਼ ਡਬਲਜ਼ ਦੇ ਆਖਰੀ ਅੱਠ ਵਿੱਚ ਜਗ੍ਹਾ ਬਣਾਈ ਹੈ। ਭਾਰਤ ਦੇ...
Advertisement

ਭਾਰਤ ਦਾ ਟੈਨਿਸ ਖਿਡਾਰੀ ਯੂਕੀ ਭਾਂਬਰੀ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਗਰੈਂਡਸਲੈਮ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਿਆ ਹੈ। ਉਸ ਨੇ ਮਾਈਕਲ ਵੀਨਸ ਨਾਲ ਮਿਲ ਕੇ ਯੂ ਐੱਸ ਓਪਨ ਪੁਰਸ਼ ਡਬਲਜ਼ ਦੇ ਆਖਰੀ ਅੱਠ ਵਿੱਚ ਜਗ੍ਹਾ ਬਣਾਈ ਹੈ। ਭਾਰਤ ਦੇ ਭਾਂਬਰੀ ਅਤੇ ਨਿਊਜ਼ੀਲੈਂਡ ਦੇ ਵੀਨਸ ਦੀ 14ਵੀਂ ਦਰਜਾ ਪ੍ਰਾਪਤ ਜੋੜੀ ਨੇ ਇੱਕ ਘੰਟਾ 23 ਮਿੰਟ ਤੱਕ ਚੱਲੇ ਮੈਚ ਵਿੱਚ ਜਰਮਨੀ ਦੇ ਕੇਵਿਨ ਕ੍ਰਾਵੀਤਜ਼ ਅਤੇ ਟਿਮ ਪੁਏਤਜ਼ ਨੂੰ 6-4, 6-4 ਨਾਲ ਹਰਾਇਆ। ਹੁਣ ਜੋੜੀ ਦਾ ਸਾਹਮਣਾ ਕ੍ਰੋਏਸ਼ੀਆ ਦੇ ਨਿਕੋਲਾ ਮੇਕਟਿਕ ਅਤੇ ਅਮਰੀਕਾ ਦੇ ਰਾਜੀਵ ਰਾਮ ਨਾਲ ਹੋਵੇਗਾ।

Advertisement
Advertisement
Show comments