ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

IPL ਪੰਜਾਬ ਨੂੰ ਹਰਾ ਕੇ ਬੰਗਲੂਰੂ ਫਾਈਨਲ ’ਚ

ਪਹਿਲੇ ਕੁਆਲੀਫਾਇਰ ਮੁਕਾਬਲੇ ’ਚ ਪੰਜਾਬ ਨੂੰ ਅੱਠ ਵਿਕਟਾਂ ਨਾਲ ਹਰਾਇਆ
ਆਰਸੀਬੀ ਦੇ ਬੱਲੇਬਾਜ਼ ਰਜਤ ਪਾਟੀਦਾਰ ਤੇ ਫਿਲ ਸਾਲਟ ਜਿੱਤ ਦਾ ਜਸ਼ਨ ਮਨਾਉਂਦੇ ਹੋਏ। ਫੋਟੋ: ਰਵੀ ਕੁਮਾਰ
Advertisement

ਕਰਮਜੀਤ ਸਿੰਘ ਚਿੱਲਾ

ਐੱਸਏਐੱਸ ਨਗਰ (ਮੁਹਾਲੀ), 29 ਮਈ

Advertisement

ਮੁੱਲਾਂਪੁਰ ’ਚ ਖੇਡਿਆ ਗਿਆ IPL ਦਾ ਪਹਿਲਾ ਕੁਆਲੀਫਾਇਰ ਮੁਕਾਬਲਾ ਇੱਕਪਾਸੜ ਰਿਹਾ ਅਤੇ ਰੌਇਲ ਚੈਲੇਂਜਰਜ਼ ਬੰਗਲੂਰੂ (RCB) ਦੀ ਟੀਮ ਪੰਜਾਬ ਕਿੰਗਜ਼ (PBKS) ਨੂੰ ਅੱਠ ਵਿਕਟਾਂ ਨਾਲ ਹਰਾ ਕੇ ਫਾਈਨਲ ’ਚ ਪਹੁੰਚ ਗਈ ਹੈ। ਪੰਜਾਬ ਕਿੰਗਜ਼ ਦੀ ਟੀਮ ਕੋਲ ਫਾਈਨਲ ਵਿਚ ਪਹੁੰਚਣ ਲਈ ਅਜੇ ਇਕ ਹੋਰ ਮੌਕਾ ਹੈ। ਪੰਜਾਬ ਦੀ  ਟੀਮ ਹੁਣ ਗੁਜਰਾਤ ਟਾਈਟਨਜ਼ ਅਤੇ ਮੁੰਬਈ ਇੰਡੀਅਨਜ਼ ਦੀਆਂ ਟੀਮਾਂ ਦਰਮਿਆਨ ਸ਼ੁੱਕਰਵਾਰ ਨੂੰ ਖੇਡੇ ਜਾਣ ਵਾਲੇ ਦੂਜੇ ਕੁਆਲੀਫਾਇਰ ਮੈਚ ਦੀ ਜੇਤੂ ਟੀਮ ਨਾਲ ਭਿੜੇਗੀ।

ਪੰਜਾਬ ਦੀ ਟੀਮ ਨੇ 14.1 ਓਵਰਾਂ ਵਿਚ 101 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿਚ ਆਰਸੀਬੀ ਨੇ ਸਿਰਫ਼ ਦਸ ਓਵਰਾਂ ਵਿਚ ਦੋ ਵਿਕਟਾਂ ਦੇ ਨੁਕਸਾਨ ਉੱਤੇ 106 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ। ਪੰਜਾਬ ਦੀ ਟੀਮ ਬੰਗਲੂਰੂ ਦੇ ਗੇਂਦਬਾਜ਼ਾਂ ਜਿਤੇਸ਼ ਸ਼ਰਮਾ, ਸੁਯਸ਼ ਸ਼ਰਮਾ ਅਤੇ ਜੋਸ਼ ਹੇਜ਼ਲਵੁੱਡ ਅੱਗੇ ਟਿਕ ਨਾ ਸਕੀ। ਸੁਯਸ਼ ਸ਼ਰਮਾ ਨੂੰ ਪਲੇਅਰ ਆਫ਼ ਦਿ ਮੈਚ ਐਲਾਨਿਆ ਗਿਆ ਜਿਸ ਨੇ ਤਿੰਨ ਓਵਰਾਂ ਵਿਚ 17 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਆਰਸੀਬੀ ਦੇ ਬੱਲੇਬਾਜ਼ਾਂ ਵਿਚ ਫਿਲ ਸਾਲਟ 56 ਅਤੇ ਕਪਤਾਨ ਰਜਤ ਪਾਟੀਦਾਰ 15 ਦੌੜਾਂ ਬਣਾ ਕੇ ਨਾਬਾਦ ਰਹੇ। ਵਿਰਾਟ ਕੋਹਲੀ ਨੇ 12 ਦੌੜਾਂ ਅਤੇ ਮਯੰਕ ਅਗਰਵਾਲ ਨੇ 19 ਦੌੜਾਂ ਬਣਾਈਆਂ।

Advertisement
Tags :
IPLRCB Vs PBKS