BCCI ਦੇਵਾਜੀਤ ਸਾਇਕੀਆ ਬੀਸੀਸੀਆਈ ਦੇ ਸਕੱਤਰ ਬਣੇ
ਖਜ਼ਾਨਚੀ ਦਾ ਅਹੁਦਾ ਛੱਤੀਸਗੜ੍ਹ ਦੇ ਪ੍ਰਭਤੇਜ ਸਿੰਘ ਭਾਟੀਆ ਦੇ ਹਿੱਸੇ ਆਇਆ; ਬੋਰਡ ਦੀ ਵਿਸ਼ੇਸ਼ ਜਨਰਲ ਮੀਟਿੰਗ ’ਚ ਦੋਵੇਂ ਨਿਰਵਿਰੋਧ ਚੁਣੇ ਗਏ
Advertisement
ਮੁੰਬਈ, 12 ਜਨਵਰੀ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੀ ਵਿਸ਼ੇਸ਼ ਜਨਰਲ ਮੀਟਿੰਗ ਵਿਚ ਦੇਵਾਜੀਤ ਸਾਇਕੀਆ ਤੇ ਪ੍ਰਭਤੇਜ ਸਿੰਘ ਭਾਟੀਆ ਨੂੰ ਕ੍ਰਮਵਾਰ ਸਕੱਤਰ ਤੇ ਖ਼ਜ਼ਾਨਚੀ ਚੁਣਿਆ ਗਿਆ ਹੈ। ਇਹ ਦੋਵੇਂ ਨਿਰਵਿਰੋਧ ਚੁਣੇ ਗਏ ਕਿਉਂਕਿ ਜੈਅ ਸ਼ਾਹ ਤੇ ਆਸ਼ੀਸ਼ ਸ਼ੈਲਰ ਵੱਲੋਂ ਅਹੁਦੇ ਛੱਡਣ ਮਗਰੋਂ ਸਾਇਕੀਆ ਤੇ ਭਾਟੀਆ ਨੇ ਹੀ ਇਨ੍ਹਾਂ ਅਹੁਦਿਆਂ ਲਈ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਸਨ। ਸ਼ਾਹ ਨੇ ਪਿਛਲੇ ਮਹੀਨੇ ਆਈਸੀਸੀ ਚੇਅਰਮੈਨ ਬਣਨ ਮਗਰੋਂ ਸਕੱਤਰ ਦਾ ਅਹੁਦਾ ਛੱਡ ਦਿੱਤਾ ਸੀ ਜਦੋਂਕਿ ਸ਼ੈਲਰ ਨੇ ਮਹਾਰਾਸ਼ਟਰ ਸਰਕਾਰ ’ਚ ਕੈਬਨਿਟ ਮੰਤਰੀ ਵਜੋਂ ਹਲਫ਼ ਲੈਣ ਮਗਰੋਂ ਅਸਤੀਫ਼ਾ ਦਿੱਤਾ ਸੀ। ਸਾਇਕੀਆ ਅਸਾਮ ਤੇ ਭਾਟੀਆ ਛੱਤੀਸਗੜ੍ਹ ਨਾਲ ਸਬੰਧਤ ਹਨ। ਸ਼ਾਹ ਦੇ ਪਹਿਲੀ ਦਸੰਬਰ ਨੂੰ ਆਈਸੀਸੀ ਚੇਅਰਮੈਨ ਬਣਨ ਮਗਰੋਂ ਸਾਇਕੀਆ ਸਕੱਤਰ ਦੇ ਅਹੁਦੇ ਦੀਆਂ ਵਾਧੂ ਜ਼ਿੰਮੇਵਾਰੀਆਂ ਵੀ ਨਿਭਾ ਰਹੇ ਸਨ। ਉਹ ਜੁਆਇੰਟ ਸੈਕਟਰੀ ਸਨ ਤੇ ਹੁਣ ਉਹ ਪੋਸਟ ਖਾਲੀ ਹੋ ਗਈ ਹੈ। -ਪੀਟੀਆਈ
Advertisement
Advertisement