BCCI ਕ੍ਰਿਕਟ: ਬੰਗਲਾਦੇਸ਼ ਵਿਰੁੱਧ ਭਾਰਤ ਦੀ ਘਰੇਲੂ ਲੜੀ ਸਤੰਬਰ 2026 ਤੱਕ ਮੁਲਤਵੀ
ਸਫੈਦ ਗੇਂਦ ਨਾਲ ਖੇਡੀ ਜਾਵੇਗੀ ਲੜੀ
Advertisement
ਮੁੰਬਈ, 5 ਜੁਲਾਈ
Advertisement
India's home white-ball series against Bangladesh postponed ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਅੱਜ ਐਲਾਨ ਕੀਤਾ ਕਿ ਬੰਗਲਾਦੇਸ਼ ਵਿਰੁੱਧ ਭਾਰਤੀ ਟੀਮ ਦੀ ਘਰੇਲੂ ਸਫੈਦ ਗੇਂਦ ਦੀ ਲੜੀ ਅਗਸਤ 2025 ਤੋਂ ਅਗਲੇ ਸਾਲ ਸਤੰਬਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਬੰਗਲਾਦੇਸ਼ ਕ੍ਰਿਕਟ ਬੋਰਡ (ਬੀਸੀਬੀ) ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਅਗਸਤ 2025 ਵਿੱਚ ਬੰਗਲਾਦੇਸ਼ ਅਤੇ ਭਾਰਤ ਵਿਚਕਾਰ ਹੋਣ ਵਾਲੀ ਵ੍ਹਾਈਟ-ਬਾਲ ਸੀਰੀਜ਼, ਤਿੰਨ ਵਨਡੇਅ ਅਤੇ ਤਿੰਨ ਟੀ-20 ਅੰਤਰਰਾਸ਼ਟਰੀ ਮੈਚਾਂ ਨੂੰ ਸਤੰਬਰ 2026 ਤੱਕ ਮੁਲਤਵੀ ਕਰਨ ਲਈ ਆਪਸੀ ਸਹਿਮਤੀ ਪ੍ਰਗਟਾਈ ਹੈ।
ਇਹ ਫੈਸਲਾ ਦੋਵਾਂ ਬੋਰਡਾਂ ਵਿਚਕਾਰ ਵਿਚਾਰ-ਵਟਾਂਦਰੇ ਤੋਂ ਬਾਅਦ ਲਿਆ ਗਿਆ ਹੈ। ਇਸ ਦੌਰੇ ਲਈ ਸੋਧੀਆਂ ਤਰੀਕਾਂ ਅਤੇ ਪ੍ਰੋਗਰਾਮਾਂ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ। ਭਾਰਤ ਨੇ ਆਪਣਾ ਆਖਰੀ ਵਨਡੇਅ ਮੈਚ ਆਈਸੀਸੀ ਚੈਂਪੀਅਨਜ਼ ਟਰਾਫੀ ਵਿਚ ਖੇਡਿਆ ਸੀ, ਜਿੱਥੇ ਉਸ ਨੇ ਫਾਈਨਲ ਵਿੱਚ ਨਿਊਜ਼ੀਲੈਂਡ ਨੂੰ ਚਾਰ ਵਿਕਟਾਂ ਨਾਲ ਹਰਾਇਆ ਸੀ।
Advertisement