ਬੇਸਬਾਲ: ਏਸ਼ੀਆ ਕੱਪ ਲਈ ਲੁਧਿਆਣਾ ਤੋਂ ਟੀਮ ਰਵਾਨਾ
ਚੌਥੇ ਬੀ ਐੱਫ਼ ਏ ਵੁਮੈਨ ਬੇਸਬਾਲ ਏਸ਼ੀਅਨ ਕੱਪ ਲਈ ਅੱਜ ਲੁਧਿਆਣਾ ਤੋਂ ਭਾਰਤੀ ਟੀਮ ਰਵਾਨਾ ਹੋ ਗਈ ਹੈ। ਟੀਮ ਵਿੱਚ ਵੱਖ-ਵੱਖ ਸੂਬਿਆਂ ਤੋਂ ਚੁਣੇ ਗਏ 20 ਖਿਡਾਰੀ ਸ਼ਾਮਲ ਹਨ, ਜਿਸ ਵਿੱਚ ਪੰਜ ਖਿਡਾਰਨਾਂ ਰਮਨਦੀਪ ਕੌਰ, ਮਨਵੀਰ ਕੌਰ, ਖੁਸ਼ਦੀਪ ਕੌਰ, ਨਵਦੀਪ...
ਏਸ਼ੀਆ ਕੱਪ ਲਈ ਲੁਧਿਆਣਾ ਤੋਂ ਰਵਾਨਾ ਹੋਣ ਸਮੇਂ ਭਾਰਤ ਦੀ ਵੂਮੈਨ ਬੇਸਬਾਲ ਟੀਮ ਦੀਆਂ ਖਿਡਾਰਨਾਂ ਇੰਜ. ਹਰਬੀਰ ਸਿੰਘ ਗਿੱਲ ਅਤੇ ਹੋਰਨਾਂ ਨਾਲ।
Advertisement
ਚੌਥੇ ਬੀ ਐੱਫ਼ ਏ ਵੁਮੈਨ ਬੇਸਬਾਲ ਏਸ਼ੀਅਨ ਕੱਪ ਲਈ ਅੱਜ ਲੁਧਿਆਣਾ ਤੋਂ ਭਾਰਤੀ ਟੀਮ ਰਵਾਨਾ ਹੋ ਗਈ ਹੈ। ਟੀਮ ਵਿੱਚ ਵੱਖ-ਵੱਖ ਸੂਬਿਆਂ ਤੋਂ ਚੁਣੇ ਗਏ 20 ਖਿਡਾਰੀ ਸ਼ਾਮਲ ਹਨ, ਜਿਸ ਵਿੱਚ ਪੰਜ ਖਿਡਾਰਨਾਂ ਰਮਨਦੀਪ ਕੌਰ, ਮਨਵੀਰ ਕੌਰ, ਖੁਸ਼ਦੀਪ ਕੌਰ, ਨਵਦੀਪ ਕੋਰ ਤੇ ਨੀਸ਼ੂ ਪੰਜਾਬ ਨਾਲ ਸਬੰਧਿਤ ਹਨ। ਰੇਸ਼ਮਾ ਸ਼ਿਵਾਜੀ ਪੁਣੇਕਰ ਨੂੰ ਏਸ਼ੀਆ ਕੱਪ ਲਈ ਭਾਰਤੀ ਮਹਿਲਾ ਬੇਸਬਾਲ ਟੀਮ ਦਾ ਕਪਤਾਨ ਅਤੇ ਮਨਵੀਰ ਕੌਰ ਨੂੰ ਉਪ ਕਪਤਾਨ ਐਲਾਨਿਆ ਗਿਆ ਹੈ। ਮੁਕਾਬਲਾ 26 ਅਕਤੂਬਰ ਤੋਂ 2 ਨਵੰਬਰ ਤੱਕ ਚੀਨ ਦੇ ਹਾਂਗਜੂ ਵਿੱਚ ਹੋ ਰਿਹਾ ਹੈ।
Advertisement
Advertisement
