ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬੈਡਮਿੰਟਨ: ਚਿਰਾਗ-ਸਾਤਵਿਕ ਦੀ ਜੋੜੀ ਫਾਈਨਲ ’ਚ

ਹਾਂਗਜ਼ੂ: ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਸਟਾਰ ਜੋੜੀ ਨੇ ਅੱਜ ਇੱਥੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੁਰਸ਼ ਡਬਲਜ਼ ਦੇ ਫਾਈਨਲ ਵਿੱਚ ਜਗ੍ਹਾ ਬਣਾਈ ਅਤੇ ਬੈਡਮਿੰਟਨ ’ਚ ਭਾਰਤ ਲਈ ਸੋਨ ਤਗ਼ਮੇ ਦੀ ਉਮੀਦ ਕਾਇਮ ਰੱਖੀ। ਭਾਰਤੀ ਜੋੜੀ ਨੇ ਸੈਮੀਫਾਈਨਲ ਵਿੱਚ ਮਲੇਸ਼ੀਆ ਦੇ...
Advertisement

ਹਾਂਗਜ਼ੂ: ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਸਟਾਰ ਜੋੜੀ ਨੇ ਅੱਜ ਇੱਥੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੁਰਸ਼ ਡਬਲਜ਼ ਦੇ ਫਾਈਨਲ ਵਿੱਚ ਜਗ੍ਹਾ ਬਣਾਈ ਅਤੇ ਬੈਡਮਿੰਟਨ ’ਚ ਭਾਰਤ ਲਈ ਸੋਨ ਤਗ਼ਮੇ ਦੀ ਉਮੀਦ ਕਾਇਮ ਰੱਖੀ। ਭਾਰਤੀ ਜੋੜੀ ਨੇ ਸੈਮੀਫਾਈਨਲ ਵਿੱਚ ਮਲੇਸ਼ੀਆ ਦੇ ਆਰੋਨ ਚਿਯਾ ਅਤੇ ਸੋਹ ਵੂਈ ਯਿਕ ਦੀ ਜੋੜੀ ਨੂੰ 46 ਮਿੰਟ ਤੱਕ ਚੱਲੇ ਮੈਚ ਵਿੱਚ 21-17, 21-12 ਨਾਲ ਹਰਾਇਆ। ਟੋਕੀਓ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜਿੱਤਣ ਵਾਲੀ ਇਹ ਭਾਰਤੀ ਜੋੜੀ ਏਸ਼ਿਆਈ ਖੇਡਾਂ ਵਿੱਚ ਘੱੱਟੋ-ਘੱਟ ਚਾਂਦੀ ਦਾ ਤਗ਼ਮਾ ਪੱਕਾ ਕਰਨ ਵਾਲੀ ਪਹਿਲੀ ਭਾਰਤੀ ਜੋੜੀ ਬਣ ਗਈ ਹੈ ਤੇ ਭਲਕੇ ਸ਼ਨਿੱਚਰਵਾਰ ਨੂੰ ਫਾਈਨਲ ਵਿੱਚ ਚੋਈ ਸੋਲ ਗਯੂ ਅਤੇ ਕਿਮ ਵੋਨ ਹੋ ਦਾ ਸਾਹਮਣਾ ਕਰੇਗੀ। -ਪੀਟੀਆਈ

ਪ੍ਰਣੌਏ ਨੇ ਕਾਂਸੀ ਜਿੱਤ ਕੇ ਬੈਡਮਿੰਟਨ ਵਿੱਚ 41 ਸਾਲਾ ਸੋਕਾ ਖ਼ਤਮ ਕੀਤਾ

ਭਾਰਤ ਦੇ ਸਟਾਰ ਖਿਡਾਰੀ ਐੱਚਐੱਸ ਪ੍ਰਣੌਏ ਨੂੰ ਅੱਜ ਇੱਥੇ ਗ਼ਲਤੀਆਂ ਦਾ ਖ਼ਮਿਆਜ਼ਾ ਭੁਗਤਣਾ ਪਿਆ। ਉਹ ਆਲ ਇੰਗਲੈਂਡ ਚੈਂਪੀਅਨ ਚੀਨ ਦੇ ਲੀ ਸ਼ੀ ਫੈਂਗ ਤੋਂ ਪੁਰਸ਼ ਸਿੰਗਲਜ਼ ਦੇ ਸੈਮੀਫਾਈਨਲ ਵਿੱਚ ਹਾਰ ਗਿਆ ਅਤੇ ਉਸ ਨੂੰ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਹਾਲਾਂਕਿ, ਉਸ ਨੇ ਭਾਰਤ ਦੇ ਪੁਰਸ਼ ਸਿੰਗਲਜ਼ ਵਿੱਚ 41 ਸਾਲਾਂ ਦੇ ਤਗ਼ਮੇ ਦੇ ਸੋਕੇ ਨੂੰ ਖ਼ਤਮ ਕਰ ਦਿੱਤਾ। ਇਸ ਤੋਂ ਪਹਿਲਾਂ ਸਈਦ ਮੋਦੀ ਨੇ 1982 ਵਿੱਚ ਨਵੀਂ ਦਿੱਲੀ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਭਾਰਤੀ ਖਿਡਾਰੀ ਨੂੰ ਕਈ ਆਮ ਗ਼ਲਤੀਆਂ ਕਾਰਨ ਦੁਨੀਆ ਦੇ ਅੱਠਵੇਂ ਨੰਬਰ ਦੇ ਖਿਡਾਰੀ ਲੀ ਤੋਂ 51 ਮਿੰਟ ਵਿੱਚ 16-21, 9-21 ਨਾਲ ਸ਼ਿਕਸਤ ਮਿਲੀ। ਦੁਨੀਆ ਦਾ ਸੱਤਵੇਂ ਨੰਬਰ ਦਾ ਖਿਡਾਰੀ ਪ੍ਰਣੌਏ ਪਿਛਲੇ ਹਫ਼ਤੇ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਭਾਰਤੀ ਪੁਰਸ਼ ਟੀਮ ਦਾ ਵੀ ਹਿੱਸਾ ਸੀ। ਪ੍ਰਣੌਏ ਨੇ 3-1 ਦੀ ਲੀਡ ਬਣਾਈ ਪਰ ਲੀ ਨੇ 5-5 ਨਾਲ ਸਕੋਰ ਬਰਾਬਰ ਕਰ ਲਿਆ। ਚੀਨ ਦੇ ਖਿਡਾਰੀ ਨੇ ਉਸ ਦੀਆਂ ਗ਼ਲਤੀਆਂ ਦਾ ਫ਼ਾਇਦਾ ਚੁੱਕਦਿਆਂ ਫਿਰ ਸਕੋਰ 10-10 ਕਰ ਦਿੱੱਤਾ। ਪ੍ਰਣੌਏ ਨੇ ਸਕੋਰ 13-11 ਕੀਤਾ, ਪਰ ਇਸ ਮਗਰੋਂ ਉਸ ਦੀਆਂ ਗ਼ਲਤੀਆਂ ਨੇ ਲੀ ਨੂੰ ਵਾਪਸੀ ਦਾ ਮੌਕਾ ਦੇ ਦਿੱਤਾ। ਦੂਸਰੀ ਗੇਮ ਵਿੱਚ ਪ੍ਰਣੌਏ ਸ਼ੁਰੂ ਤੋਂ ਹੀ ਪੱਛੜ ਗਿਆ। ਪ੍ਰਣੌਏ ਨੇ ਮੰਨਿਆ ਕਿ ਫਿਟਨੈੱਸ ਹਾਸਲ ਨਾ ਕਰ ਸਕਣਾ ਉਸ ਦੀ ਹਾਰ ਦਾ ਇੱਕ ਕਾਰਨ ਰਿਹਾ ਹੈ। ਭਾਰਤੀ ਖਿਡਾਰੀ ਨੇ ਮੈਚ ਕਮਰ ’ਤੇ ਪੱਟੀ ਬੰਨ੍ਹ ਕੇ ਖੇਡੇ। -ਪੀਟੀਆਈ

Advertisement

Advertisement
Show comments