ਬੈਡਮਿੰਟਨ: ਭਾਰਤੀ ਮਹਿਲਾ ਟੀਮ ਕੁਆਰਟਰ ਫਾਈਨਲ ’ਚ ਪੁੱਜੀ
ਹਾਂਗਜ਼ੂ: ਭਾਰਤੀ ਮਹਿਲਾ ਬੈਡਮਿੰਟਨ ਟੀਮ ਨੇ ਬੁੱਧਵਾਰ ਨੂੰ ਇੱਥੇ ਮੰਗੋਲੀਆ ਨੂੰ ਇੱਕਤਰਫ਼ਾ ਮੁਕਾਬਲੇ ਵਿੱਚ 3-0 ਨਾਲ ਹਰਾ ਕੇ ਏਸ਼ਿਆਈ ਖੇਡਾਂ ਦੇ ਮਹਿਲਾ ਟੀਮ ਮੁਕਾਬਲੇ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ। ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਸਿੰਧੂ ਨੇ ਪਹਿਲਾਂ ਸਿੰਗਲਜ਼...
Advertisement
ਹਾਂਗਜ਼ੂ: ਭਾਰਤੀ ਮਹਿਲਾ ਬੈਡਮਿੰਟਨ ਟੀਮ ਨੇ ਬੁੱਧਵਾਰ ਨੂੰ ਇੱਥੇ ਮੰਗੋਲੀਆ ਨੂੰ ਇੱਕਤਰਫ਼ਾ ਮੁਕਾਬਲੇ ਵਿੱਚ 3-0 ਨਾਲ ਹਰਾ ਕੇ ਏਸ਼ਿਆਈ ਖੇਡਾਂ ਦੇ ਮਹਿਲਾ ਟੀਮ ਮੁਕਾਬਲੇ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ। ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਸਿੰਧੂ ਨੇ ਪਹਿਲਾਂ ਸਿੰਗਲਜ਼ ਮੁਕਾਬਲੇ ਵਿੱਚ ਮਿਆਗਮਾਰਤਸੇਰੇਨ ਗਨਬਾਤਰ ਨੂੰ 21-3, 21-3 ਨਾਲ ਹਰਾ ਕੇ ਭਾਰਤ ਲਈ ਚੰਗੀ ਸ਼ੁਰੂਆਤ ਕੀਤੀ। ਦੂਜੇ ਸਿੰਗਲਜ਼ ਵਿੱਚ ਅਸ਼ਮਿਤਾ ਚਾਹਿਲਾ ਨੇ ਵੀ ਇੱਕਤਰਫ਼ਾ ਮੁਕਾਬਲੇ ਵਿੱਚ ਖੇਰਲੇਨ ਦਰਖਾਨਬਾਤਰ ਨੂੰ 21-2, 21-3 ਨਾਲ ਹਰਾਇਆ। ਅਨੁਪਮਾ ਉਪਾਧਿਆਏ ਨੇ ਵੀ ਤੀਜੇ ਸਿੰਗਲਜ਼ ਵਿੱਚ ਬੜੀ ਆਸਾਨੀ ਨਾਲ ਖੁਲਾਨਗੂ ਬਾਤਰ ਨੂੰ 21-0, 21-2 ਨਾਲ ਹਰਾ ਕੇ ਭਾਰਤ ਲਈ ਜਿੱਤ ਯਕੀਨੀ ਬਣਾਈ। ਭਾਰਤਾ ਦਾ ਕੁਆਰਟਰ ਫਾਈਨਲ ਵਿੱਚ ਥਾਈਲੈਂਡ ਨਾਲ ਸਾਹਮਣਾ ਹੋਵੇਗਾ। ਥਾਈਲੈਂਡ ਦੀ ਟੀਮ ਵਿੱਚ ਸਾਬਕਾ ਵਿਸ਼ਵ ਚੈਂਪੀਅਨ ਰਤਚਾਨੋਕ ਇੰਤਾਨੋਨ, ਦੁਨੀਆ ਦੀ 21ਵੇਂ ਨੰਬਰ ਦੀ ਖਿਡਾਰਨ ਪੋਰਨਪਾਵੀ ਚੋਚੁਵੋਂਗ ਤੇ 17ਵੇਂ ਨੰਬਰ ਦੀ ਖਿਡਾਰਨ ਸੁਪਾਨਿਦਾ ਕੇਟਥੋਂਗ ਸ਼ਾਮਲ ਹੈ। -ਪੀਟੀਆਈ
Advertisement
Advertisement