ਬੈਡਮਿੰਟਨ: ਤਨਵੀ ਤੇ ਆਯੂਸ਼ ਯੂਐੱਸ ਓਪਨ ਦੇ ਫਾਈਨਲ ’ਚ
ਤਨਵੀ ਨੇ ਯੂਕਰੇਨ ਦੀ ਪੋਲੀਨਾ ਨੂੰ 21-14, 21-16 ਨਾਲ ਦਿੱਤੀ ਮਾਤ
Advertisement
ਲੋਵਾ (ਅਮਰੀਕਾ), 29 ਜੂਨ
ਭਾਰਤੀ ਸ਼ਟਲਰ ਤਨਵੀ ਸ਼ਰਮਾ ਅਤੇ ਆਯੂਸ਼ ਸ਼ੈੱਟੀ ਨੇ ਆਪੋ-ਆਪਣੇ ਮੁਕਾਬਲੇ ਜਿੱਤ ਕੇ ਯੂਐੱਸ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਭਾਰਤ ਦੀ 16 ਸਾਲਾ ਗੈਰ-ਦਰਜਾ ਪ੍ਰਾਪਤ ਤਨਵੀ ਨੇ ਮਹਿਲਾ ਸਿੰਗਲਜ਼ ਸੈਮੀਫਾਈਨਲ ਵਿੱਚ ਯੂਕਰੇਨ ਦੀ ਸੱਤਵੀਂ ਦਰਜਾ ਪ੍ਰਾਪਤ ਪੋਲੀਨਾ ਬੁਹਾਰੋਵਾ ਨੂੰ 34 ਮਿੰਟਾਂ ਵਿੱਚ 21-14, 21-16 ਨਾਲ ਹਰਾ ਕੇ ਖਿਤਾਬੀ ਮੈਚ ਵਿੱਚ ਜਗ੍ਹਾ ਬਣਾਈ। ਯੂਕਰੇਨੀ ਖਿਡਾਰਨ ਖ਼ਿਲਾਫ਼ ਇਹ ਉਸ ਦੀ ਦੂਜੀ ਜਿੱਤ ਸੀ। ਫਾਈਨਲ ਵਿੱਚ ਤਨਵੀ ਦਾ ਸਾਹਮਣਾ ਅਮਰੀਕਾ ਦੀ ਬੀਵੇਨ ਜ਼ਾਂਗ ਨਾਲ ਹੋਵੇਗਾ।
Advertisement
ਪੁਰਸ਼ ਸਿੰਗਲਜ਼ ਵਿੱਚ ਭਾਰਤ ਦੇ ਚੌਥਾ ਦਰਜਾ ਪ੍ਰਾਪਤ ਆਯੂਸ਼ ਨੇ ਇੱਕ ਘੰਟੇ ਤੋਂ ਵੱਧ ਚੱਲੇ ਮੈਚ ਵਿੱਚ ਦੁਨੀਆ ਦੇ ਛੇਵੇਂ ਨੰਬਰ ਦੇ ਖਿਡਾਰੀ ਚੀਨੀ ਤਾਇਪੇ ਦੇ ਚੋਊ ਟਿਏਨ ਚੇਨ ਨੂੰ 21-23, 21-15, 21-14 ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ। ਹੁਣ ਆਯੂਸ਼ ਦਾ ਸਾਹਮਣਾ ਕੈਨੇਡਾ ਦੇ ਤੀਜਾ ਦਰਜਾ ਪ੍ਰਾਪਤ ਬ੍ਰਾਇਨ ਯਾਂਗ ਨਾਲ ਹੋਵੇਗਾ। -ਪੀਟੀਆਈ
Advertisement