Badminton: ਸ਼੍ਰੀਆਂਸੀ ਵਾਲੀਸ਼ੈੱਟੀ ਨੇ ਪਹਿਲਾ ਬੀ ਡਬਲਿਊ ਐੱਫ ਸੁਪਰ 100 ਖਿਤਾਬ ਜਿੱਤਿਆ
ਨੌਜਵਾਨ ਭਾਰਤੀ ਸ਼ਟਲਰ ਸ਼੍ਰੀਯਾਂਸ਼ੀ ਵਾਲੀਸ਼ੈੱਟੀ ਨੇ ਇੱਥੇ ਐਤਵਾਰ ਨੂੰ 120,000 ਡਾਲਰ ਦੇ ਇਨਾਮ ਵਾਲਾ ਅਲ-ਐਨ ਮਾਸਟਰਜ਼ ਦੇ ਮਹਿਲਾ ਸਿੰਗਲਜ਼ ਵਰਗ ਵਿੱਚ ਆਪਣਾ ਪਹਿਲਾ BWF ਸੁਪਰ 100 ਖਿਤਾਬ ਜਿੱਤ ਲਿਆ ਹੈ। ਇੱਕ ਰੁਮਾਂਚਕ ਫਾਈਨਲ ਵਿੱਚ ਉਸ ਨੇ ਆਪਣੀ ਹਮਵਤਨ ਤਸਨੀਮ ਮੀਰ ਨੂੰ ਹਰਾਇਆ। ਪੁਲੇਲਾ ਗੋਪੀਚੰਦ ਅਕੈਡਮੀ ’ਚ ਸਿਖਲਾਈ ਲੈਣ ਵਾਲੀ ਤਿਲੰਗਾਨਾ ਦੀ 18 ਸਾਲਾ ਖਿਡਾਰਨ ਨੇ ਸ਼ਾਨਦਾਰ ਸੰਜਮ ਦਿਖਾਇਆ। ਉਹ ਇੱਕ ਗੇਮ ਨਾਲ ਪਿੱਛੇ ਚੱਲ ਰਹੀ ਸੀ ਪਰ ਜ਼ੋਰਦਾਰ ਵਾਪਸੀ ਕਰਦਿਆਂ 49 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 15-21, 22-20, 21-7 ਨਾਲ ਜਿੱਤ ਹਾਸਲ ਕੀਤੀ। ਵਾਲੀਸ਼ੈੱਟੀ ਨੇ ਸ਼ੁਰੂਆਤੀ ਗੇਮ ਵਿੱਚ ਚਾਰ ਅੰਕਾਂ ਦੀ ਬੜ੍ਹਤ ਗੁਆ ਦਿੱਤੀ, ਜਦੋਂ ਤਸਨੀਮ ਨੇ 4-8 ਤੋਂ ਵਾਪਸੀ ਕਰਕੇ 14-9 ਦੀ ਬੜ੍ਹਤ ਬਣਾ ਲਈ ਅਤੇ ਆਖਰਕਾਰ ਪਹਿਲੀ ਗੇਮ ਜਿੱਤ ਲਈ। ਦੂਜੀ ਗੇਮ ਸਖ਼ਤ ਮੁਕਾਬਲੇ ਵਿੱਚ ਬਦਲ ਗਈ। ਵਾਲੀਸ਼ੈੱਟੀ ਨੇ 1-4 ਦੇ ਸ਼ੁਰੂਆਤੀ ਘਾਟੇ ਨੂੰ ਮਿਟਾ ਕੇ 8-5 ਅਤੇ ਬਾਅਦ ਵਿੱਚ 17-14 ਦੀ ਬੜ੍ਹਤ ਬਣਾ ਲਈ। ਤਸਨੀਮ ਨੇ ਮੁਕਾਬਲੇ ਵਿੱਚ ਬਣੇ ਰਹਿਣ ਲਈ ਸਖ਼ਤ ਸੰਘਰਸ਼ ਕੀਤਾ ਪਰ ਵਾਲੀਸ਼ੈੱਟੀ ਮੁਕਾਬਲੇ ਨੂੰ ਫੈਸਲਾਕੁੰਨ ਗੇੜ ਵਿੱਚ ਲੈ ਗਈ। ਤੀਜੀ ਗੇਮ ਵਿੱਚ ਵਾਲੀਸ਼ੈੱਟੀ ਨੇ ਜ਼ੋਰਦਾਰ ਸ਼ੁਰੂਆਤ ਕੀਤੀ। ਹਾਲਾਂਕਿ ਤਸਨੀਮ ਨੇ 6-5 ਦੀ ਬੜ੍ਹਤ ਲਈ ਪਰ ਇਸ ਤੋਂ ਬਾਅਦ ਵਾਲੀਸ਼ੈੱਟੀ ਨੇ ਲਗਾਤਾਰ 15 ਅੰਕਾਂ ਹਾਸਲ ਕਰਦੇ ਹੋਏ ਖਿਤਾਬ ਆਪਣੇ ਨਾਮ ਕੀਤਾ।