ਬੈਡਮਿੰਟਨ: ਸਾਤਵਿਕ-ਚਿਰਾਗ ਦੀ ਜੋੜੀ ਆਲ ਇੰਗਲੈਂਡ ਦੇ ਦੂਜੇ ਗੇੜ ’ਚ ਪੁੱਜੀ
ਬਰਮਿੰਘਮ, 13 ਮਾਰਚਭਾਰਤ ਦੇ ਸਾਤਵਿਕ ਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਆਲ ਇੰਡੀਆ ਬੈਡਮਿੰਟਨ ਚੈਂਪੀਅਨਸ਼ਿਪ ਦੇ ਪੁਰਸ਼ ਡਬਲਜ਼ ਵਰਗ ਦੇ ਦੂਜੇ ਗੇੜ ’ਚ ਪਹੁੰਚ ਗਈ ਹੈ। ਪਿਛਲੇ ਮਹੀਨੇ ਪਿਤਾ ਦੇ ਦੇਹਾਂਤ ਤੋਂ ਬਾਅਦ ਕੋਰਟ ’ਤੇ ਪਰਤੇ ਸਾਤਵਿਕ ਤੇ ਚਿਰਾਗ...
Advertisement
ਬਰਮਿੰਘਮ, 13 ਮਾਰਚਭਾਰਤ ਦੇ ਸਾਤਵਿਕ ਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਆਲ ਇੰਡੀਆ ਬੈਡਮਿੰਟਨ ਚੈਂਪੀਅਨਸ਼ਿਪ ਦੇ ਪੁਰਸ਼ ਡਬਲਜ਼ ਵਰਗ ਦੇ ਦੂਜੇ ਗੇੜ ’ਚ ਪਹੁੰਚ ਗਈ ਹੈ। ਪਿਛਲੇ ਮਹੀਨੇ ਪਿਤਾ ਦੇ ਦੇਹਾਂਤ ਤੋਂ ਬਾਅਦ ਕੋਰਟ ’ਤੇ ਪਰਤੇ ਸਾਤਵਿਕ ਤੇ ਚਿਰਾਗ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਡੈਨਮਾਰਕ ਦੇ ਡੈਨੀਅਲ ਤੇ ਮੈਡਜ਼ ਵੈਸਟਰਗਾਰਡ ਨੂੰ 40 ਮਿੰਟ ਤੱਕ ਚੱਲੇ ਮੁਕਾਬਲੇ ’ਚ 21-17, 21-15 ਨਾਲ ਹਰਾਇਆ। ਹੁਣ ਉਨ੍ਹਾਂ ਦਾ ਮੁਕਾਬਲਾ ਚੀਨ ਦੇ ਹਾਓ ਨਾਨ ਸ਼ੀ ਤੇ ਵੇਈ ਹਾਨ ਜ਼ੇਂਗ ਨਾਲ ਹੋਵੇਗਾ। ਜਿੱਤ ਮਗਰੋਂ ਸਾਤਵਿਕ ਨੇ ਆਪਣੀ ਉਂਗਲ ਅਸਮਾਨ ਵੱਲ ਚੁੱਕੀ ਤੇ ਉੱਪਰ ਦੇਖਦਾ ਰਿਹਾ। ਉਸ ਨੇ ਕਿਹਾ, ‘ਇਹ ਬਹੁਤ ਮੁਸ਼ਕਲ ਹੈ ਪਰ ਜ਼ਿੰਦਗੀ ਅਜਿਹੀ ਹੀ ਹੈ।’ ਸਾਤਵਿਕ ਨੇ ਦੁੱਖ ਦੀ ਘੜੀ ’ਚ ਨਾਲ ਰਹਿਣ ਲਈ ਚਿਰਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਸ ਸਮੇਂ ਉਸ ਦੇ ਘਰ ਆਇਆ। ਉਨ੍ਹਾਂ ਥੋੜ੍ਹਾ ਅਭਿਆਸ ਕੀਤਾ ਤੇ ਉਹ ਚਿਰਾਗ ਦਾ ਸ਼ੁਕਰਗੁਜ਼ਾਰ ਹੈ। ਚਿਰਾਗ ਨੇ ਕਿਹਾ, ‘ਸਾਤਵਿਕ ਨੇ ਇੰਨਾ ਕੁਝ ਝੱਲਿਆ ਤੇ ਇੱਥੇ ਖੇਡਣ ਦਾ ਫ਼ੈਸਲਾ ਕੀਤਾ। ਅਜਿਹਾ ਹੋਰ ਕੋਈ ਨਹੀਂ ਕਰ ਸਕਦਾ ਸੀ। ਉਹ ਕਾਫੀ ਮਜ਼ਬੂਤ ਹੈ ਅਤੇ ਮੈਨੂੰ ਮਾਣ ਹੈ ਕਿ ਉਹ ਮੇਰਾ ਜੋੜੀਦਾਰ ਹੈ।’ -ਪੀਟੀਆਈ
Advertisement
Advertisement