ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬੈਡਮਿੰਟਨ: ਸਾਤਵਿਕ-ਚਿਰਾਗ ਦੀ ਜੋੜੀ ਕੋਰੀਆ ਓਪਨ ਦੇ ਸੈਮੀਫਾਈਨਲ ’ਚ

ਯੇਓਸੂ: ਸਾਤਵਿਕਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਜੋੜੀ ਕੋਰੀਆ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ’ਚ ਪੁਰਸ਼ਾਂ ਦੇ ਡਬਲਜ਼ ਵਰਗ ਦੇ ਸੈਮੀਫਾਈਨਲ ਵਿਚ ਪਹੁੰਚ ਗਈ ਹੈ। ਉਨ੍ਹਾਂ ਜਪਾਨ ਦੀ ਜੋੜੀ ਨੂੰ 21-14, 21-17 ਨਾਲ ਹਰਾਇਆ। ਆਲਮੀ ਦਰਜਾਬੰਦੀ ਵਿਚ ਤੀਜਾ ਦਰਜਾ ਪ੍ਰਾਪਤ...
Advertisement

ਯੇਓਸੂ: ਸਾਤਵਿਕਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਜੋੜੀ ਕੋਰੀਆ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ’ਚ ਪੁਰਸ਼ਾਂ ਦੇ ਡਬਲਜ਼ ਵਰਗ ਦੇ ਸੈਮੀਫਾਈਨਲ ਵਿਚ ਪਹੁੰਚ ਗਈ ਹੈ। ਉਨ੍ਹਾਂ ਜਪਾਨ ਦੀ ਜੋੜੀ ਨੂੰ 21-14, 21-17 ਨਾਲ ਹਰਾਇਆ। ਆਲਮੀ ਦਰਜਾਬੰਦੀ ਵਿਚ ਤੀਜਾ ਦਰਜਾ ਪ੍ਰਾਪਤ ਭਾਰਤ ਦੀ ਜੋੜੀ ਨੇ ਮੈਚ ਜਿੱਤਣ ਵਿਚ ਸਿਰਫ਼ 40 ਮਿੰਟ ਲਏ। ਸਾਤਵਿਕ ਤੇ ਚਿਰਾਗ ਦਾ ਮੁਕਾਬਲਾ ਹੁਣ ਚੀਨ ਦੀ ਜੋੜੀ ਨਾਲ ਹੋਵੇਗਾ। ਜ਼ਿਕਰਯੋਗ ਹੈ ਕਿ ਪੀਵੀ ਸਿੰਧੂ, ਐਚ.ਐੱਸ. ਪ੍ਰਣਯ, ਕਿਦਾਂਬੀ ਸ੍ਰੀਕਾਂਤ ਤੇ ਹੋਰ ਪਹਿਲਾਂ ਹੀ ਇਸ ਟੂਰਨਾਮੈਂਟ ਵਿਚੋਂ ਬਾਹਰ ਹੋ ਚੁੱਕੇ ਹਨ। ਮੈਚ ਵਿਚ ਭਾਰਤੀ ਜੋੜੀ ਨੇ ਪਹਿਲਾਂ ਸੁਸਤ ਸ਼ੁਰੂਆਤ ਕੀਤੀ ਤੇ ਉਹ 3-6 ਨਾਲ ਪੱਛੜੇ ਹੋਏ ਸਨ, ਪਰ ਮਗਰੋਂ ਉਨ੍ਹਾਂ ਸਮੇਂ ਸਿਰ ਵਾਪਸੀ ਕਰਦਿਆਂ ਮੈਚ ਵਿਚ 14-9 ਨਾਲ ਲੀਡ ਹਾਸਲ ਕਰ ਲਈ। ਹਾਲਾਂਕਿ ਜਪਾਨੀ ਜੋੜੀ ਨੇ ਵੀ ਭਾਰਤੀ ਖਿਡਾਰੀਆਂ ਨੂੰ ਸਖ਼ਤ ਟੱਕਰ ਦਿੱਤੀ। -ਪੀਟੀਆਈ

Advertisement
Advertisement
Tags :
badminton