ਬੈਡਮਿੰਟਨ: ਸਾਤਵਿਕ-ਚਿਰਾਗ ਦੀ ਹਾਂਗਕਾਂਗ ਓਪਨ ’ਚ ਜੇਤੂ ਸ਼ੁਰੂਆਤ
ਸਾਤਵਿਕ ਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤ ਦੀ ਸਿਖਰਲੀ ਪੁਰਸ਼ ਜੋੜੀ ਨੇ ਅੱਜ ਹਾਂਗਕਾਂਗ ਓਪਨ ਸੁਪਰ 500 ਬੈਡਮਿੰਟਨ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਜਿੱਤ ਨਾਲ ਕੀਤੀ, ਜਦਕਿ ਕਿਰਨ ਜੌਰਜ ਨੇ ਕੁਆਲੀਫਾਇੰਗ ਮੈਚ ਜਿੱਤ ਕੇ ਪੁਰਸ਼ ਸਿੰਗਲਜ਼ ਦੇ ਮੁੱਖ ਡਰਾਅ...
Advertisement
ਸਾਤਵਿਕ ਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤ ਦੀ ਸਿਖਰਲੀ ਪੁਰਸ਼ ਜੋੜੀ ਨੇ ਅੱਜ ਹਾਂਗਕਾਂਗ ਓਪਨ ਸੁਪਰ 500 ਬੈਡਮਿੰਟਨ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਜਿੱਤ ਨਾਲ ਕੀਤੀ, ਜਦਕਿ ਕਿਰਨ ਜੌਰਜ ਨੇ ਕੁਆਲੀਫਾਇੰਗ ਮੈਚ ਜਿੱਤ ਕੇ ਪੁਰਸ਼ ਸਿੰਗਲਜ਼ ਦੇ ਮੁੱਖ ਡਰਾਅ ਵਿੱਚ ਜਗ੍ਹਾ ਬਣਾਈ ਹੈ। ਹਾਲ ਹੀ ਵਿੱਚ ਪੈਰਿਸ ਵਿਸ਼ਵ ਚੈਂਪੀਅਨਸ਼ਿਪ ’ਚ ਆਪਣਾ ਦੂਜਾ ਕਾਂਸੇ ਦਾ ਤਗ਼ਮਾ ਜਿੱਤਣ ਵਾਲੀ ਸਾਤਵਿਕ ਅਤੇ ਚਿਰਾਗ ਦੀ ਜੋੜੀ ਨੇ ਆਪਣੇ ਪਹਿਲੇ ਗੇੜ ਦੇ ਮੈਚ ਵਿੱਚ ਚੀਨੀ ਤਾਇਪੇ ਦੇ ਚਿਉ ਸ਼ਿਆਂਗ ਚੀ ਅਤੇ ਵਾਂਗ ਚੀ-ਲਿਨ ਨੂੰ 21-13, 18-21, 21-10 ਨਾਲ ਹਰਾਇਆ। ਸਾਬਕਾ ਵਿਸ਼ਵ ਨੰਬਰ ਇੱਕ ਜੋੜੀ ਮੈਚ ਦੇ ਸ਼ੁਰੂਆਤੀ ਗੇਮ ਵਿੱਚ ਚੰਗੀ ਲੈਅ ਵਿੱਚ ਦਿਖਾਈ ਦਿੱਤੀ ਪਰ ਦੂਜੀ ਗੇਮ ਵਿੱਚ ਆਪਣੇ ਵਿਰੋਧੀ ਨੂੰ ਵਾਪਸੀ ਕਰਨ ਦਾ ਮੌਕਾ ਦਿੱਤਾ। ਹਾਲਾਂਕਿ ਤੀਜੀ ਗੇਮ ਵਿੱਚ ਸਾਤਵਿਕ ਅਤੇ ਚਿਰਾਗ ਨੇ ਨੈੱਟ ਦੀ ਸ਼ਾਨਦਾਰ ਵਰਤੋਂ ਕਰਕੇ ਆਪਣੇ ਜਾਣੇ-ਪਛਾਣੇ ਅੰਦਾਜ਼ ਵਿੱਚ ਸ਼ਾਨਦਾਰ ਵਾਪਸੀ ਕੀਤੀ।
Advertisement
Advertisement