ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬੈਡਮਿੰਟਨ ਦਰਜਾਬੰਦੀ: ਸਾਤਵਿਕ-ਚਿਰਾਗ ਦੀ ਸਿਖ਼ਰਲੇ 10 ’ਚ ਵਾਪਸੀ

ਪੀਵੀ ਸਿੰਧੂ 15ਵੇਂ ਸਥਾਨ ’ਤੇ ਬਰਕਰਾਰ
Advertisement

ਏਸ਼ੀਅਨ ਖੇਡਾਂ ਵਿੱਚ ਸੋਨ ਤਗ਼ਮਾ ਜੇਤੂ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਬੀਡਬਲਿਊਐੱਫ ਪੁਰਸ਼ ਡਬਲਜ਼ ਵਿਸ਼ਵ ਰੈਂਕਿੰਗ ਵਿੱਚ ਸਿਖਰਲੇ 10 ਵਿੱਚ ਵਾਪਸੀ ਕਰ ਲਈ ਹੈ। ਇਹ ਦੋਵੇਂ ਪਿਛਲੇ ਹਫ਼ਤੇ ਚਾਈਨਾ ਓਪਨ ਦੇ ਸੈਮੀਫਾਈਨਲ ਵਿੱਚ ਪਹੁੰਚੇ ਸਨ, ਜਿਸ ਨਾਲ ਇਨ੍ਹਾਂ ਨੂੰ ਤਿੰਨ ਸਥਾਨਾਂ ਦਾ ਫਾਇਦਾ ਹੋਇਆ। ਸਾਬਕਾ ਵਿਸ਼ਵ ਨੰਬਰ ਇੱਕ ਜੋੜੀ ਅਤੇ ਮੌਜੂਦਾ ਸਮੇਂ ਦਸਵੇਂ ਸਥਾਨ ’ਤੇ ਕਾਬਜ਼ ਚਿਰਾਗ ਅਤੇ ਸਾਤਵਿਕ ਨੂੰ ਮਲੇਸ਼ੀਆ ਦੀ ਜੋੜੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਪਹਿਲਾਂ ਉਹ ਸਿੰਗਾਪੁਰ ਓਪਨ ਅਤੇ ਇੰਡੀਆ ਓਪਨ ਦੇ ਸੈਮੀਫਾਈਨਲ ਵਿੱਚ ਵੀ ਪੁੱਜੇ ਸਨ।

ਪੁਰਸ਼ ਸਿੰਗਲਜ਼ ਵਿੱਚ ਭਾਰਤ ਦਾ ਸਿਖਰਲਾ ਖਿਡਾਰੀ ਲਕਸ਼ੈ ਸੇਨ 54442 ਅੰਕਾਂ ਨਾਲ 17ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਇਸੇ ਤਰ੍ਹਾਂ ਐੱਚਐੱਸ ਪ੍ਰਣੌਏ ਦੋ ਸਥਾਨ ਉੱਪਰ 33ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਮਹਿਲਾ ਸਿੰਗਲਜ਼ ਵਿੱਚ ਉੱਨਤੀ ਹੁੱਡਾ ਪਿਛਲੇ ਹਫ਼ਤੇ ਦੋ ਵਾਰ ਦੀ ਓਲੰਪਿਕ ਤਗਮਾ ਜੇਤੂ ਪੀਵੀ ਸਿੰਧੂ ਨੂੰ ਹਰਾ ਕੇ ਕਰੀਅਰ ਦੀ ਸਰਵੋਤਮ 31ਵੀਂ ਰੈਂਕਿੰਗ ’ਤੇ ਪਹੁੰਚ ਗਈ ਹੈ। ਸਿੰਧੂ 15ਵੇਂ ਸਥਾਨ ’ਤੇ ਬਰਕਰਾਰ ਹੈ। ਮਹਿਲਾ ਡਬਲਜ਼ ਵਿੱਚ ਟਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ 11ਵੇਂ ਸਥਾਨ ’ਤੇ ਹਨ, ਜਦਕਿ ਤਨੀਸ਼ਾ ਕਰਾਸਟੋ ਅਤੇ ਅਸ਼ਵਨੀ ਪੋਨੱਪਾ ਦੋ ਸਥਾਨ ਉੱਪਰ 45ਵੇਂ ਸਥਾਨ ’ਤੇ ਪਹੁੰਚ ਗਈਆਂ ਹਨ।

Advertisement

Advertisement