ਬੈਡਮਿੰਟਨ: ਪੀਵੀ ਸਿੰਧੂ ਤੇ ਲਕਸ਼ੈ ਸੇਨ ਅਗਲੇ ਗੇੜ ’ਚ
ਕਾਉਂਸਿਲ ਬਲੱਫਸ: ਭਾਰਤੀ ਸਟਾਰ ਖਿਡਾਰੀ ਪੀਵੀ ਸਿੰਧੂ ਅਤੇ ਲਕਸ਼ੈ ਸੇਨ ਨੇ ਅੱਜ ਯੂਐੱਸ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਆਪੋ-ਆਪਣੇ ਮਹਿਲਾ ਤੇ ਪੁਰਸ਼ ਸਿੰਗਲਜ਼ ਦੇ ਕੁਆਰਟਰਜ਼ ਮੁਕਾਬਲੇ ਜਿੱਤ ਕੇ ਅਗਲੇ ਗੇੜ ਵਿੱਚ ਥਾਂ ਬਣਾ ਲਈ ਹੈ। ਦੋ ਓਲੰਪਿਕ ਤਗ਼ਮੇ ਜੇਤੂ...
Advertisement
ਕਾਉਂਸਿਲ ਬਲੱਫਸ: ਭਾਰਤੀ ਸਟਾਰ ਖਿਡਾਰੀ ਪੀਵੀ ਸਿੰਧੂ ਅਤੇ ਲਕਸ਼ੈ ਸੇਨ ਨੇ ਅੱਜ ਯੂਐੱਸ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਆਪੋ-ਆਪਣੇ ਮਹਿਲਾ ਤੇ ਪੁਰਸ਼ ਸਿੰਗਲਜ਼ ਦੇ ਕੁਆਰਟਰਜ਼ ਮੁਕਾਬਲੇ ਜਿੱਤ ਕੇ ਅਗਲੇ ਗੇੜ ਵਿੱਚ ਥਾਂ ਬਣਾ ਲਈ ਹੈ। ਦੋ ਓਲੰਪਿਕ ਤਗ਼ਮੇ ਜੇਤੂ ਪੀਵੀ ਸਿੰਧੂ ਨੇ ਕੋਰੀਆ ਦੀ ਸੁੰਗ ਸ਼ੂਓ ਯੁਨ ਨੂੰ 21-14, 21-12 ਨਾਲ ਸ਼ਿਕਸਤ ਦਿੱਤੀ, ਜਦੋਂਕਿ ਪਿਛਲੇ ਹਫ਼ਤੇ ਕੈਨੇਡਾ ਓਪਨ ਸੁਪਰ 500 ਦਾ ਆਪਣਾ ਪਹਿਲਾ ਖ਼ਿਤਾਬ ਜਿੱਤਣ ਵਾਲੇ ਸੇਨ ਨੇ ਚੈੱਕ ਗਣਰਾਜ ਦੇ ਜਾਨ ਲਾਊਡਾ ਨੂੰ 39 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 21-8, 23-21 ਨਾਲ ਹਰਾਇਆ। ਤੀਜਾ ਦਰਜਾ ਪ੍ਰਾਪਤ ਪੀਵੀ ਸਿੰਧੂ ਹੁਣ ਅਗਲੇ ਮੁਕਾਬਲੇ ਵਿੱਚ ਚੀਨ ਦੀ ਗਾਓ ਫੈਂਗ ਜੀ ਨਾਲ ਭਿੜੇਗੀ। ਉਧਰ, ਤੀਜਾ ਦਰਜਾ ਪ੍ਰਾਪਤ ਸੇਨ ਦੀ ਟੱਕਰ ਹਮਵਤਨ ਚੇਨੱਈ ਦੇ 19 ਸਾਲਾ ਐੱਸ. ਸ਼ੰਕਰ ਮੁਥੂਸਾਮੀ ਨਾਲ ਹੋਵੇਗੀ। ਵਿਸ਼ਵ ਜੂਨੀਅਰ ਚੈਂਪੀਅਨਸ਼ਿਪ-2022 ਦੇ ਉਪ ਜੇਤੂ ਮੁਥੂਸਾਮੀ ਨੇ ਇਜ਼ਰਾਈਲ ਦੇ ਮੀਸ਼ਾ ਜ਼ਿਲਬਰਮੈਨ ਖ਼ਿਲਾਫ਼ 21-18, 21-23, 21-13 ਨਾਲ ਜਿੱਤ ਦਰਜ ਕੀਤੀ ਹੈ। -ਪੀਟੀਆਈ
Advertisement
Advertisement