ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬੈਡਮਿੰਟਨ: ਲਕਸ਼ੈ ਸੇਨ ਨੇ ਆਸਟਰੇਲੀਅਨ ਓਪਨ ਜਿੱਤਿਆ

ਜਾਪਾਨ ਦੇ ਤਨਾਕਾ ਨੂੰ ਸਿੱਧੇ ਸੈੱਟਾਂ ਵਿਚ ਹਰਾਇਆ
Advertisement

ਇਥੋਂ ਦੇ ਸਪੋਟਰਸ ਸੈਂਟਰ ਵਿਚ ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਨੇ ਅੱਜ ਆਸਟਰੇਲੀਅਨ ਓਪਨ 500 ਦਾ ਖਿਤਾਬ ਜਿੱਤ ਲਿਆ ਹੈ। ਉਸ ਨੇ ਫਾਈਨਲ ਵਿਚ ਜਾਪਾਨ ਦੇ ਯੁਸ਼ੀ ਤਨਾਕਾ ਨੂੰ 21-15 ਤੇ 21-11 ਨਾਲ ਹਰਾਇਆ। ਸੇਨ ਨੇ ਸਪੋਰਟਸ ਸੈਂਟਰ ਵਿਚ ਫਾਈਨਲ ਮੁਕਾਬਲਾ ਸਿਰਫ 38 ਮਿੰਟ ਵਿਚ ਆਪਣੇ ਨਾਂ ਕਰ ਲਿਆ। ਜ਼ਿਕਰਯੋਗ ਹੈ ਕਿ 24 ਸਾਲਾ ਲਕਸ਼ੈ ਉਤਰਾਖੰਡ ਨਾਲ ਸਬੰਧਤ ਹੈ। ਉਸ ਨੇ ਪੈਰਿਸ ਓਲੰਪਿਕ ਵਿਚ ਚੌਥਾ ਸਥਾਨ ਹਾਸਲ ਕੀਤਾ ਸੀ ਤੇ ਉਸ ਤੋਂ ਬਾਅਦ ਉਹ ਖਰਾਬ ਫਾਰਮ ਵਿਚ ਚਲ ਰਿਹਾ ਸੀ ਪਰ ਉਸ ਨੇ ਇਹ ਟੂਰਨਾਮੈਂਟ ਆਪਣੇ ਨਾਂ ਕਰ ਕੇ ਆਪਣੀ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ। ਉਸ ਨੇ ਸੈਮੀਫਾਈਨਲ ਵਿਚ ਚੀਨੀ ਤਾਇਪੇ ਤੇ ਚੇਨ ਨੂੰ ਹਰਾਇਆ ਸੀ।

Advertisement
Advertisement
Tags :
Lakshya Sen badminton newsLakshya Sen title winLakshya Sen vs Yushi Tanaka final
Show comments