ਅਥਲੈਟਿਕਸ: ਕਾਰਤਿਕ ਨੇ 10 ਹਜ਼ਾਰ ਮੀਟਰ ’ਚ ਚਾਂਦੀ ਅਤੇ ਗੁਲਵੀਰ ਨੇ ਕਾਂਸੀ ਜਿੱਤੀ
ਹਾਂਗਜ਼ੂ: ਭਾਰਤ ਦੇ ਲੰਬੀ ਦੌੜ ਦੇ ਅਥਲੀਟ ਕਾਰਤਿਕ ਕੁਮਾਰ ਅਤੇ ਗੁਲਵੀਰ ਸਿੰਘ ਨੇ ਅੱਜ ਇੱਥ ਪੁਰਸ਼ 10,000 ਮੀਟਰ ਦੌੜ ਮੁਕਾਬਲੇ ਵਿੱਚ ਕ੍ਰਮਵਾਰ ਚਾਂਦੀ ਅਤੇ ਕਾਂਸੇ ਦਾ ਤਗ਼ਮਾ ਜਿੱਤਿਆ। ਕਾਰਤਿਕ ਨੇ 28:15.38 ਸੈਕਿੰਡ ਦੇ ਸਮੇਂ ਨਾਲ ਚਾਂਦੀ ਅਤੇ ਗੁਲਵੀਰ ਨੇ 28:17.21...
Advertisement
ਹਾਂਗਜ਼ੂ: ਭਾਰਤ ਦੇ ਲੰਬੀ ਦੌੜ ਦੇ ਅਥਲੀਟ ਕਾਰਤਿਕ ਕੁਮਾਰ ਅਤੇ ਗੁਲਵੀਰ ਸਿੰਘ ਨੇ ਅੱਜ ਇੱਥ ਪੁਰਸ਼ 10,000 ਮੀਟਰ ਦੌੜ ਮੁਕਾਬਲੇ ਵਿੱਚ ਕ੍ਰਮਵਾਰ ਚਾਂਦੀ ਅਤੇ ਕਾਂਸੇ ਦਾ ਤਗ਼ਮਾ ਜਿੱਤਿਆ। ਕਾਰਤਿਕ ਨੇ 28:15.38 ਸੈਕਿੰਡ ਦੇ ਸਮੇਂ ਨਾਲ ਚਾਂਦੀ ਅਤੇ ਗੁਲਵੀਰ ਨੇ 28:17.21 ਸੈਕਿੰਡ ਦੇ ਸਮੇਂ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ। ਦੋਵੇਂ ਭਾਰਤੀ ਆਖ਼ਰੀ 100 ਮੀਟਰ ਵਿੱਚ ਤਗ਼ਮਾ ਦੌੜ ’ਚ ਸ਼ਾਮਲ ਹੋਏ, ਜਦਕਿ ਤਿੰਨ ਸਾਥੀ ਮੁਕਾਬਲੇਬਾਜ਼ ਟਕਰਾ ਕੇ ਇੱਕ-ਦੂਜੇ ਦੇ ਉੱਤੇ ਡਿੱਗ ਗਏ। ਬਹਿਰੀਨ ਦੇ ਬਿਜਹਾਨੂੁ ਯੇਮਾਤਾਵ ਨੇ 28:13.62 ਸੈਕਿੰਡ ਦੇ ਸਮੇਂ ਨਾਲ ਸੋਨ ਤਗ਼ਮਾ ਜਿੱਤਿਆ। -ਪੀਟੀਆਈ
Advertisement
Advertisement