ATH RECORD: ਮਹਿਲਾਵਾਂ ਦੀ 5000 ਮੀਟਰ ਅਤੇ 1500 ਮੀਟਰ ਦੌੜ ’ਚ ਨਵੇਂ ਵਿਸ਼ਵ ਰਿਕਾਰਡ
ਬੀਟ੍ਰਾਈਸ ਤੇ ਫੇਥ ਦੁਨੀਆ ਦੀਆਂ ਸਭ ਤੋਂ ਤੇਜ਼ ਦੌੜਾਕ ਬਣੀਆਂ; Beatrice Chebet sets world record in 5,000 meters; Faith Kipyegon sets 1,500 world record at Prefontaine Classic
Advertisement
ਯੂਜੀਨ (ਅਮਰੀਕਾ), 6 ਜੁਲਾਈ
ਕੀਨੀਆ ਦੀ ਬੀਟ੍ਰਾਈਸ ਚੇਬੇਟ Beatrice Chebet ਨੇ ਪ੍ਰੀਫੋਂਟੇਨ ਕਲਾਸਿਕ ਅਥਲੈਟਿਕ ਮੁਕਾਬਲੇ ਵਿੱਚ ਮਹਿਲਾਵਾਂ ਦੀ 5000 ਮੀਟਰ ਦੌੜ 13 ਮਿੰਟ 58.06 ਸੈਕਿੰਡ ਨਾਲ ਜਿੱਤ ਕੇ ਵਿਸ਼ਵ ਰਿਕਾਰਡ ਬਣਾਇਆ।
Advertisement
ਚੇਬੇਟ ਇਸ ਮੁਕਾਬਲੇ ਵਿੱਚ 14 ਮਿੰਟ ਤੋਂ ਘੱਟ ਸਮਾਂ ਕੱਢਣ ਵਾਲੀ ਪਹਿਲੀ ਮਹਿਲਾ ਅਥਲੀਟ ਬਣ ਗਈ ਹੈ। ਉਸ ਨੇ ਇਥੋਪੀਆ ਦੀ ਗੁਡਾਫ਼ ਤਸੇਗੇ Gudaf Tsegay ਵੱਲੋਂ ਬਣਾਏ ਗਏ 14:00:21 ਦੇ ਪਿਛਲੇ ਰਿਕਾਰਡ ਨੂੰ ਤੋੜਿਆ। ਤਸੇਗੇ ਨੇ 2023 ਪ੍ਰੀਫੋਂਟੇਨ ਕਲਾਸਿਕ ਵਿੱਚ ਇਹ ਰਿਕਾਰਡ ਬਣਾਇਆ ਸੀ।
ਇਸੇ ਤਰ੍ਹਾਂ ਕੀਨੀਆ ਦੀ ਹੀ ਫੇਥ ਕਿਪਯੇਗੋਨ Faith Kipyegon ਨੇ ਮਹਿਲਾਵਾਂ ਦੀ 1500 ਮੀਟਰ ਦੌੜ ਤਿੰਨ ਮਿੰਟ 48.68 ਸੈਕਿੰਡ ਵਿੱਚ ਪੂਰੀ ਕਰਕੇ ਵਿਸ਼ਵ ਰਿਕਾਰਡ ਬਣਾਇਆ। ਇਸ ਮੁਕਾਬਲੇ ਵਿੱਚ ਤਿੰੰਨ ਵਾਰ ਦੀ ਓਲੰਪਿਕ ਚੈਂਪੀਅਨ ਕਿਪਯੇਗੋਨ ਨੇ 3:49:04 ਦੇ ਆਪਣੇ ਹੀ ਰਿਕਾਰਡ ਵਿੱਚ ਸੁਧਾਰ ਕੀਤਾ, ਜੋ ਉਸ ਨੇ ਪਿਛਲੇ ਸਾਲ ਜੁਲਾਈ ’ਚ ਪੈਰਿਸ ਓਲੰਪਿਕ ਖੇਡਾਂ ਦੌਰਾਨ ਬਣਾਇਆ ਸੀ। -ਏਪੀ
Advertisement