ਏਸ਼ੀਅਨ ਯੂਥ ਖੇਡਾਂ: ਤੇਜ਼ ਚਾਲ ’ਚ ਰੰਜਨਾ ਨੂੰ ਚਾਂਦੀ ਦਾ ਤਗ਼ਮਾ
ਭਾਰਤ ਦੀ ਅਥਲੀਟ ਰੰਜਨਾ ਯਾਦਵ ਨੇ ਅੱਜ ਇੱਥੇ ਏਸ਼ੀਅਨ ਯੂਥ ਖੇਡਾਂ ਵਿੱਚ ਲੜਕੀਆਂ ਦੇ 5,000 ਮੀਟਰ ਤੇਜ਼ ਚਾਲ ਮੁਕਾਬਲੇ ’ਚ ਚਾਂਦੀ ਦਾ ਤਗ਼ਮਾ ਆਪਣੇ ਨਾਮ ਕੀਤਾ ਹੈ। ਇਸ ਭਾਰਤੀ ਖਿਡਾਰਨ ਨੇ 23 ਮਿੰਟ 25.88 ਸਕਿੰਟ ਦੇ ਸਮੇਂ ਨਾਲ ਦੂਜਾ ਸਥਾਨ...
Advertisement
ਭਾਰਤ ਦੀ ਅਥਲੀਟ ਰੰਜਨਾ ਯਾਦਵ ਨੇ ਅੱਜ ਇੱਥੇ ਏਸ਼ੀਅਨ ਯੂਥ ਖੇਡਾਂ ਵਿੱਚ ਲੜਕੀਆਂ ਦੇ 5,000 ਮੀਟਰ ਤੇਜ਼ ਚਾਲ ਮੁਕਾਬਲੇ ’ਚ ਚਾਂਦੀ ਦਾ ਤਗ਼ਮਾ ਆਪਣੇ ਨਾਮ ਕੀਤਾ ਹੈ। ਇਸ ਭਾਰਤੀ ਖਿਡਾਰਨ ਨੇ 23 ਮਿੰਟ 25.88 ਸਕਿੰਟ ਦੇ ਸਮੇਂ ਨਾਲ ਦੂਜਾ ਸਥਾਨ ਹਾਸਲ ਕੀਤਾ; ਚੀਨ ਦੀ ਲਿਊ ਸ਼ੀ ਨੇ 24 ਮਿੰਟ 15.27 ਸਕਿੰਟ ਦੇ ਸਮੇਂ ਨਾਲ ਕਾਂਸੀ ਤਗ਼ਮਾ ਜਿੱਤਿਆ। ਏਸ਼ੀਅਨ ਯੂਥ ਖੇਡਾਂ ਵਿੱਚ ਅਥਲੈਟਿਕਸ ’ਚ ਇਹ ਭਾਰਤ ਦਾ ਪਹਿਲਾ ਤਗ਼ਮਾ ਸੀ। ਇਸ ਨਾਲ ਦੇਸ਼ ਦੇ ਕੁੱਲ ਤਗ਼ਮਿਆਂ ਦੀ ਗਿਣਤੀ ਦੋ ਚਾਂਦੀ ਅਤੇ ਚਾਰ ਕਾਂਸੀ ਹੋ ਗਈ ਹੈ। ਭਾਰਤ ਨੇ ਅਜੇ ਤੱਕ ਕੁਰਾਸ਼ ਵਿੱਚ ਇਕ ਚਾਂਦੀ ਅਤੇ ਦੋ ਕਾਂਸੀ ਤੋਂ ਇਲਾਕਾ ਤਾਇਕਵਾਂਡੋ ਵਿੱਚ ਦੋ ਕਾਂਸੀ ਤਗ਼ਮੇ ਜਿੱਤੇ ਹਨ।
Advertisement
Advertisement
