ਏਸ਼ਿਆਈ ਯੂਥ ਖੇਡਾਂ: ਜੈਸਮੀਨ ਨੇ ਕਾਂਸੀ ਜਿੱਤੀ
ਬਹਿਰੀਨ ’ਚ ਅੱਜ ਸਮਾਪਤ ਹੋਈਆਂ ਤੀਜੀਆਂ ਏਸ਼ਿਆਈ ਯੂਥ ਖੇਡਾਂ ’ਚ ਪੰਜਾਬ ਦੀ ਸ਼ਾਟਪੁੱਟ ਖ਼ਿਡਾਰਨ ਜੈਸਮੀਨ ਨੇ ਕਾਂਸੀ ਦਾ ਤਗ਼ਮਾ ਜਿੱਤਿਆ; ਦੂਜੀ ਖ਼ਿਡਾਰਨ ਜੁਆਏ ਬੈਦਵਾਣ ਛੇਵੇਂ ਸਥਾਨ ’ਤੇ ਰਹੀ। ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਵੱਲੋਂ ਖੇਡਣ ਗਈਆਂ ਦੋਵਾਂ ਖਿਡਾਰਨਾਂ ਨੇ ਭਾਰਤ ਦੀ...
Advertisement
ਬਹਿਰੀਨ ’ਚ ਅੱਜ ਸਮਾਪਤ ਹੋਈਆਂ ਤੀਜੀਆਂ ਏਸ਼ਿਆਈ ਯੂਥ ਖੇਡਾਂ ’ਚ ਪੰਜਾਬ ਦੀ ਸ਼ਾਟਪੁੱਟ ਖ਼ਿਡਾਰਨ ਜੈਸਮੀਨ ਨੇ ਕਾਂਸੀ ਦਾ ਤਗ਼ਮਾ ਜਿੱਤਿਆ; ਦੂਜੀ ਖ਼ਿਡਾਰਨ ਜੁਆਏ ਬੈਦਵਾਣ ਛੇਵੇਂ ਸਥਾਨ ’ਤੇ ਰਹੀ। ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਵੱਲੋਂ ਖੇਡਣ ਗਈਆਂ ਦੋਵਾਂ ਖਿਡਾਰਨਾਂ ਨੇ ਭਾਰਤ ਦੀ ਨੁਮਾਇੰਦਗੀ ਕਰਦਿਆਂ ਅੰਡਰ-18 ਵਰਗ ਦੇ ਮੁਕਾਬਲੇ ’ਚ ਹਿੱਸਾ ਲਿਆ। ਜਾਣਕਾਰੀ ਅਨੁਸਾਰ ਰੂਪਨਗਰ ਦੀ ਜੈਸਮੀਨ ਕੌਰ ਨੇ 14.86 ਮੀਟਰ ਦੂਰੀ ’ਤੇ ਗੋਲਾ ਸੁੱਟ ਕੇ ਤੀਜਾ ਸਥਾਨ ਹਾਸਲ ਕਰਦਿਆਂ ਕਾਂਸੀ ਦਾ ਤਗ਼ਮਾ ਆਪਣੇ ਨਾਮ ਕੀਤਾ। ਮੁਹਾਲੀ ਦੇ ਪਿੰਡ ਮਟੌਰ ਦੀ ਵਸਨੀਕ ਤੇ ਕੇਂਦਰੀ ਵਿਦਿਆਲਿਆ, ਸੈਕਟਰ 80 ਦੀ ਵਿਦਿਆਰਥਣ ਜੁਆਏ ਬੈਦਵਾਣ ਨੇ 14.53 ਮੀਟਰ ਗੋਲਾ ਸੁੱਟਿਆ ਅਤੇ ਛੇਵੇਂ ਸਥਾਨ ’ਤੇ ਰਹੀ।
Advertisement
Advertisement
