Asian U19 Boxing: ਨਿਸ਼ਾ ਤੇ ਮੁਸਕਾਨ ਨੇ ਸੋਨ ਤਗ਼ਮੇ ਜਿੱਤੇ
ਭਾਰਤੀ ਮੁੱਕੇਬਾਜ਼ਾਂ ਨਿਸ਼ਾ ਅਤੇ ਮੁਸਕਾਨ ਨੇ ਅੱਜ ਇੱਥੇ ਅੰਡਰ-19 ਏਸ਼ਿਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਸੋਨ ਤਗਮੇ ਆਪਣੇ ਨਾਂ ਕੀਤੇ ਜਦਕਿ ਪੰਜ ਹੋਰਾਂ ਨੂੰ ਚਾਂਦੀ ਦੇ ਤਗਮਿਆਂ ਨਾਲ ਸਬਰ ਕਰਨਾ ਪਿਆ। ਇਸ ਚੈਂਪੀਅਨਸ਼ਿਪ ਦੇ ਅੰਡਰ-19 ਵਰਗ ’ਚ ਹਿੱਸਾ ਲੈਣ ਵਾਲੀਆਂ 10 ਮਹਿਲਾ ਮੁੱਕੇਬਾਜ਼ਾਂ ਵਿੱਚੋਂ ਨੌਂ ਮੁੱਕੇਬਾਜ਼ ਤਗ਼ਮੇ ਜਿੱਤ ਕੇ ਮੁੜਨਗੀਆਂ, ਜਿਨ੍ਹਾਂ ਵਿੱਚ ਦੋ ਸੋਨ, ਪੰਜ ਚਾਂਦੀ ਤੇ ਦੋ ਕਾਂਸੇ ਦੇ ਤਗ਼ਮੇ ਸ਼ਾਮਲ ਹਨ।
ਚੈਂਪੀਅਨਸ਼ਿਪ ਵਿੱਚ ਭਾਰਤੀ ਮੁੱਕੇਬਾਜ਼ਾਂ ਨੇ Kazakhstan, ਉਜ਼ਬੇਕਿਸਤਾਨ ਤੇ ਚੀਨ ਵਰਗੇ ਮੁਲਕਾਂ ਦੇ ਮੁੱਕੇਬਾਜ਼ਾਂ ਨੂੰ ਸਖਤ ਚੁਣੌਤੀ ਦਿੱਤੀ।
ਨਿਸ਼ਾ Nisha ਨੇ 54 ਕਿਲੋ ਭਾਰ ਵਰਗ ’ਚ ਚੀਨ ਦੀ ਸਿਰੂਈ ਯਾਂਗ Sirui Yang ਖਿਲਾਫ਼ ਤੀਜੇ ਤੇ ਆਖਰੀ ਗੇੜ ’ਚ 3-1 ਨਾਲ ਜਿੱਤ ਦਰਜ ਕੀਤੀ ਜਦਕਿ ਮੁਸਕਾਨ (57kg) ਨੇ Kazakhstan ਦੀ Ayazhan Ermek ਨੂੰ 3-2 ਨਾਲ ਹਰਾਇਆ।
ਆਰਤੀ ਕੁਮਾਰੀ Aarti Kumari ਨੂੰ 75 ਕਿੱਲੋ ਭਾਰ ਵਰਗ ਨੂੰ ਚੀਨ ਦੀ ਟੋਂਗਟੋਂਗ ਗੁੂ ਤੋਂ, ਕ੍ਰਿਤਕਾ ਵਾਸਨ Kritika Wasan ਨੂੰ 80 ਕਿੱਲੋ ਭਾਰ ਵਰਗ ’ਚ Kazakhstan ਦੀ ਕੁਰਾਲੇ ਯੋਗਿਨਬਾਇਕਿਜ਼ੀ ਤੋਂ, ਪਾਰਚੀ ਟੋਕਸ Parchi Tokas ਨੂੰ (80 ) ਨੂੰ ਉਜ਼ਬੇਕਿਸਤਾਨ ਦੀ Sobirakhon Shakhobidinova ਤੋਂ ਹਾਰ ਮਿਲੀ।
ਵਿਨੀ (60 ਕਿਲੋ) ਨੂੰ ਫਾਈਨਲ ’ਚ ਉਜ਼ਬੇਕਿਸਤਾਨ ਦੀ ਸੇਵਾਰਾ ਮਾਮਾਤੋਵਾ Sevara Mamatova ਤੋਂ ਹਾਰ ਨਸੀਬ ਹੋਈ ਜਦਕਿ 65 ਕਿੱਲੋ ਭਾਰ ਵਰਗ ਦੇ ਫਾਈਨਲ ’ਚ ਜਪਾਨ ਦੀ ਅਰਿੰਦਾ ਅਕੀਮੋਟੋ Arinda Akimoto ਨੇ ਨਿਸ਼ਾ ਨੂੰ 4-1 ਨਾਲ ਹਰਾਇਆ।
ਪੁਰਸ਼ ਵਰਗ ਦੇ ਫਾਈਨਲ ’ਚ ਤਿੰਨ ਭਾਰਤੀ ਮੁੱਕੇਬਾਜ਼ ਚੁਣੌਤੀ ਪੇਸ਼ ਕਰਨਗੇ।
ਭਾਰਤੀ ਮੁੱਕੇਬਾਜ਼ਾਂ ਨੇ ਅੰਡਰ-22 ਵਰਗ ’ਚ ਪਹਿਲਾਂ ਹੀ 13 ਤਗ਼ਮੇ ਪੱਕੇ ਕਰ ਲਏ ਹਨ।
ਇਸ ਵਰਗ ਵਿੱਚ ਸੋਨ ਤਗ਼ਮਿਆਂ ਲਈ ਮੈਚ ਸੋਮਵਾਰ ਨੂੰ ਖੇਡੇ ਜਾਣਗੇੇ।