ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਏਸ਼ਿਆਈ ਅਥਲੈਟਿਕਸ: ਗੁਲਵੀਰ ਨੇ 10,000 ਮੀਟਰ ਦੌੜ ’ਚ ਸੋਨ ਤਗ਼ਮਾ ਜਿੱਤਿਆ

20 ਕਿਲੋਮੀਟਰ ਪੈਦਲ ਚਾਲ ਵਿੱਚ ਸਰਵਿਨ ਸੇਬੈਸਟੀਅਨ ਤੀਜੇ ਸਥਾਨ ’ਤੇ ਰਿਹਾ
Advertisement

ਗੁਮੀ (ਦੱਖਣੀ ਕੋਰੀਆ), 27 ਮਈ

ਕੌਮੀ ਰਿਕਾਰਡਧਾਰਕ ਗੁਲਵੀਰ ਸਿੰਘ ਨੇ ਅੱਜ ਇੱਥੇ ਏਸ਼ੀਅਨ ਅਥਲੈਟਿਕ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਪੁਰਸ਼ਾਂ ਦੀ 10,000 ਮੀਟਰ ਦੌੜ ਵਿੱਚ ਸਿਖਰਲਾ ਸਥਾਨ ਹਾਸਲ ਕਰਕੇ ਭਾਰਤ ਨੂੰ ਟੂਰਨਾਮੈਂਟ ਦਾ ਪਹਿਲਾ ਸੋਨ ਤਗਮਾ ਦਿਵਾਇਆ ਹੈ। ਏਸ਼ੀਅਨ ਖੇਡਾਂ ਵਿੱਚ ਕਾਂਸੇ ਦਾ ਤਗ਼ਮਾ ਜੇਤੂ 26 ਸਾਲਾ ਗੁਲਵੀਰ ਨੇ 28 ਮਿੰਟ 38.63 ਸੈਕਿੰਡ ਦੇ ਸਮੇਂ ਵਿੱਚ ਦੌੜ ਪੂਰੀ ਕੀਤੀ। ਉਸ ਦਾ ਕੌਮੀ ਰਿਕਾਰਡ 27 ਮਿੰਟ 00.22 ਸੈਕਿੰਡ ਦਾ ਹੈ, ਜੋ ਉਸ ਨੇ ਇਸ ਸਾਲ ਦੇ ਸ਼ੁਰੂ ਵਿੱਚ ਬਣਾਇਆ ਸੀ। ਜਪਾਨ ਦੇ ਮੇਬੂਕੀ ਸੁਜ਼ੂਕੀ (28:43.84) ਨੇ ਚਾਂਦੀ, ਜਦਕਿ ਬਹਿਰੀਨ ਦੇ ਐਲਬਰਟ ਕਿਬੀਚੀ ਰੋਪ (28:46.82) ਨੇ ਕਾਂਸੇ ਦਾ ਤਗਮਾ ਜਿੱਤਿਆ। ਇਸ ਤੋਂ ਪਹਿਲਾਂ ਸਰਵਿਨ ਸੇਬੈਸਟੀਅਨ ਨੇ ਪੁਰਸ਼ਾਂ ਦੀ 20 ਕਿਲੋਮੀਟਰ ਪੈਦਲ ਚਾਲ ਮੁਕਾਬਲੇ ਵਿੱਚ 1 ਘੰਟਾ 21 ਮਿੰਟ ਅਤੇ 13.60 ਸੈਕਿੰਡ (1:21:13.60) ਦੇ ਸਮੇਂ ਨਾਲ ਕਾਂਸੇ ਦਾ ਤਗਮਾ ਜਿੱਤ ਕੇ ਮੁਕਾਬਲੇ ਵਿੱਚ ਭਾਰਤ ਦਾ ਖਾਤਾ ਖੋਲ੍ਹਿਆ ਸੀ। ਚੀਨ ਦੇ ਵਾਂਗ ਜ਼ਾਓਜ਼ਾਓ (1:20:36.90) ਅਤੇ ਜਪਾਨ ਦੇ ਕੇਂਟੋ ਯੋਸ਼ੀਕਾਵਾ (1:20:44.90) ਨੇ ਕ੍ਰਮਵਾਰ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤੇ। ਸੇਬੈਸਟੀਅਨ ਦਾ ਸਮਾਂ ਉਸ ਦੇ ਨਿੱਜੀ ਸਰਬੋਤਮ 1:21:23 ਸਮੇਂ ਨਾਲੋਂ ਥੋੜ੍ਹਾ ਬਿਹਤਰ ਸੀ। -ਪੀਟੀਆਈ

Advertisement

Advertisement
Show comments