ਏਸ਼ੀਆ ਕੱਪ ਵਿੱਚ ਯੂਏਈ ਨੇ ਓਮਾਨ ਨੂੰ 42 ਦੌੜਾਂ ਨਾਲ ਹਰਾਇਆ
UAE beat Oman by 42 runs in Asia Cupਏਸ਼ੀਆ ਕੱਪ ਦੇ ਗਰੁੱਪ ਏ ਦੇ ਲੀਗ ਮੈਚ ਵਿਚ ਅੱਜ ਯੂਏਈ ਨੇ ਓਮਾਨ ਨੂੰ 42 ਦੌੜਾਂ ਨਾਲ ਹਰਾ ਦਿੱਤਾ ਹੈ। ਯੂਏਈ ਨੇ 5 ਵਿਕਟਾਂ ਦੇ ਨੁਕਸਾਨ ’ਤੇ 172 ਦੌੜਾਂ ਬਣਾਈਆਂ। ਓਮਾਨ ਦੀ ਟੀਮ ਨੇ 173 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨਮੋਸ਼ੀਜਨਕ ਪ੍ਰਦਰਸ਼ਨ ਕੀਤਾ। ਓਮਾਨ ਦੀ ਟੀਮ 18.4 ਓਵਰਾਂ ਵਿੱਚ 130 ਦੌੜਾਂ ’ਤੇ ਹੀ ਸਿਮਟ ਗਈ। ਓਮਾਨ ਵਲੋਂ ਜਤਿੰਦਰ ਸਿੰਘ (20), ਆਰੀਅਨ ਬਿਸ਼ਟ (24), ਵਿਨਾਇਕ ਸ਼ੁਕਲਾ (20) ਅਤੇ ਜੀਤੇਨ ਰਾਮਾਨੰਦੀ (13) ਦੌੜਾਂ ਦਾ ਯੋਗਦਾਨ ਪਾਇਆ। ਦੂਜੇ ਪਾਸੇ ਜੁਨੈਦ ਸਿੱਦੀਕੀ ਨੇ ਚਾਰ ਵਿਕਟਾਂ ਜਦੋਂ ਕਿ ਹੈਦਰ ਅਲੀ ਅਤੇ ਮੁਹੰਮਦ ਜਵਾਦੁੱਲਾ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ।
ਇਸ ਤੋਂ ਪਹਿਲਾਂ ਟਾਸ ਓਮਾਨ ਨੇ ਜਿੱਤਿਆ ਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਮੌਕੇ ਯੂਏਈ ਨੇ ਨਿਰਧਾਰਿਤ ਵੀਹ ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ ਨਾਲ 172 ਦੌੜਾਂ ਬਣਾਈਆਂ। ਇਸ ਮੌਕੇ ਕਪਤਾਨ ਮੁਹੰਮਦ ਵਸੀਮ ਨੇ ਸਭ ਤੋਂ ਵੱਧ 69 ਦੌੜਾਂ ਦਾ ਯੋਗਦਾਨ ਦਿੱਤਾ। ਉਨ੍ਹਾਂ 54 ਦੌੜਾਂ ਦੀ ਪਾਰੀ ਵਿਚ ਛੇ ਚੌਕੇ ਤੇ ਤਿੰਨ ਛੱਕੇ ਮਾਰੇ। ਉਹ ਵੀਹਵੇਂ ਓਵਰ ਵਿਚ ਰਨ ਆਊਟ ਹੋਏ। ਓਮਾਨ ਵਲੋਂ ਜੀਤਨ ਰਾਮਾਨੰਦੀ ਨੇ ਦੋ ਵਿਕਟਾਂ ਹਾਸਲ ਕੀਤੀਆਂ।