ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਏਸ਼ੀਆ ਕੱਪ: ਅਫਗਾਨਿਸਤਾਨ ਦੇ ਦੋ ਸਪਿੰਨ ਗੇਂਦਬਾਜ਼ਾਂ ਵਲੋਂ ਨਿਯਮਾਂ ਦਾ ਉਲੰਘਣਾ

ਆੲੀਸੀਸੀ ਨੇ ਦੁਰਵਿਹਾਰ ਕਰਨ ਦਾ ਅੰਕ ਰਿਕਾਰਡ ’ਚ ਜੋਡ਼ਿਆ
Advertisement

Asia Cup: Afghanistan's spin duo penalised for breaching ICC Code of Conduct ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨੇ ਅੱਜ ਦੱਸਿਆ ਕਿ ਅਫਗਾਨਿਸਤਾਨ ਦੀ ਸਪਿੰਨ ਜੋੜੀ ਨੂਰ ਅਹਿਮਦ ਅਤੇ ਮੁਜੀਬ ਉਰ ਰਹਿਮਾਨ ਨੂੰ ਵੀਰਵਾਰ ਨੂੰ ਸ੍ਰੀਲੰਕਾ ਵਿਰੁੱਧ ਖੇਡੇ ਗਏ ਏਸ਼ੀਆ ਕੱਪ ਮੈਚ ਦੌਰਾਨ ਨਿਯਮਾਂ ਦਾ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਆਈਸੀਸੀ ਨੇ ਨੂਰ ਅਤੇ ਮੁਜੀਬ ਨੂੰ ਅਬੂ ਧਾਬੀ ਵਿੱਚ ਸ੍ਰੀਲੰਕਾ ਵਿਰੁੱਧ ਏਸ਼ੀਆ ਕੱਪ ਮੈਚ ਦੌਰਾਨ ਆਈਸੀਸੀ ਦੇ ਆਚਾਰ ਸੰਹਿਤਾ ਦੇ ਪੱਧਰ 1 ਦੀ ਉਲੰਘਣਾ ਕਰਨ ’ਤੇ ਵਰਜਿਆ ਹੈ। ਨੂਰ ਨੂੰ ਧਾਰਾ 2.8 ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ ਜੋ ਕਿ ਅੰਤਰਰਾਸ਼ਟਰੀ ਮੈਚ ਦੌਰਾਨ ਅੰਪਾਇਰ ਦੇ ਫੈਸਲੇ ’ਤੇ ਅਸਹਿਮਤੀ ਦਿਖਾਉਣ ਨਾਲ ਸਬੰਧਤ ਹੈ। ਇਸ ਦੌਰਾਨ ਮੁਜੀਬ ’ਤੇ ਧਾਰਾ 2.2 ਦੀ ਉਲੰਘਣਾ ਦਾ ਦੋਸ਼ ਲਗਾਇਆ ਗਿਆ ਜੋ ਕਿ ਇੱਕ ਅੰਤਰਰਾਸ਼ਟਰੀ ਮੈਚ ਦੌਰਾਨ ਕ੍ਰਿਕਟ ਉਪਕਰਣਾਂ ਜਾਂ ਕੱਪੜਿਆਂ, ਜ਼ਮੀਨੀ ਉਪਕਰਣਾਂ ਦੀ ਦੁਰਵਰਤੋਂ ਨਾਲ ਸਬੰਧਤ ਹੈ। ਨਤੀਜੇ ਵਜੋਂ ਦੋਵਾਂ ਖਿਡਾਰੀਆਂ ਦੇ ਅਨੁਸ਼ਾਸਨੀ ਰਿਕਾਰਡਾਂ ਵਿੱਚ ਇੱਕ ਡੀਮੈਰਿਟ ਅੰਕ ਜੋੜਿਆ ਗਿਆ ਹੈ ਜੋ 24 ਮਹੀਨਿਆਂ ਦੀ ਮਿਆਦ ਵਿੱਚ ਉਨ੍ਹਾਂ ਦੀ ਪਹਿਲੀ ਗਲਤੀ ਹੈ। ਇਸ ਮੈਚ ਵਿਚ ਮੁਜੀਬ ਨੇ ਸਟੰਪ ਤੋੜ ਦਿੱਤੇ ਸਨ। ਆਈਸੀਸੀ ਨੇ ਹੋਰ ਖਿਡਾਰੀਆਂ ਨੂੰ ਵੀ ਚਿਤਾਵਨੀ ਦਿੰਦਿਆਂ ਕਿਹਾ ਕਿ ਖਿਡਾਰੀ ਮੈਚ ਦੌਰਾਨ ਜ਼ਾਬਤੇ ਵਿਚ ਰਹਿਣ।

Advertisement
Advertisement
Show comments