ਏਸ਼ੀਆ ਕੱਪ: ਸ੍ਰੀਲੰਕਾ ਨੇ ਹਾਂਗਕਾਂਗ ਨੂੰ ਚਾਰ ਵਿਕਟਾਂ ਨਾਲ ਹਰਾਇਆ
ਹਾਂਗਕਾਂਗ ਚਾਰ ਵਿਕਟਾਂ ਦੇ ਨੁਕਸਾਨ ਨਾਲ 149 ਦੌਡ਼ਾਂ; ਸ੍ਰੀਲੰਕਾ ਛੇ ਵਿਕਟਾਂ ਦੇ ਨੁਕਸਾਨ ਨਾਲ 153 ਦੌਡ਼ਾਂ
Advertisement
ਇੱਥੇ ਖੇਡੇ ਜਾ ਰਹੇ ਗਰੁੱਪ ਬੀ ਦੇ ਮੈਚ ਵਿਚ ਸ੍ਰੀਲੰਕਾ ਨੇ ਹਾਂਗਕਾਂਗ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ ਹੈ। ਹਾਂਗਕਾਂਗ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ ਵੀਹ ਓਵਰਾਂ ਵਿਚ ਚਾਰ ਵਿਕਟਾਂ ਦੇ ਨੁਕਸਾਨ ਨਾਲ 149 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿਚ ਸ੍ਰੀਲੰਕਾ ਨੇ ਜੇਤੂ ਟੀਚਾ 18.5 ਓਵਰਾਂ ਵਿਚ ਹੀ ਪੂਰਾ ਕਰ ਲਿਆ। ਇਕ ਸਮੇਂ ਸ੍ਰੀਲੰਕਾ ਦੀ ਸਥਿਤੀ ਮਜ਼ਬੂਤ ਸੀ ਤੇ ਉਸ ਦੀਆਂ ਦੋ ਵਿਕਟਾਂ ਹੀ ਡਿੱਗੀਆਂ ਸਨ ਪਰ ਹਾਂਗਕਾਂਗ ਦੇ ਖਿਡਾਰੀਆਂ ਨੇ ਬਿਹਤਰੀਨ ਗੇਂਦਬਾਜ਼ੀ ਕਰਦਿਆਂ ਚਾਰ ਹੋਰ ਸ੍ਰੀਲੰਕਾਈ ਖਿਡਾਰੀਆਂ ਨੂੰ ਆਊਟ ਕਰ ਦਿੱਤਾ। ਸ੍ਰੀਲੰਕਾ ਨੇ 18.5 ਓਵਰਾਂ ਵਿਚ ਛੇ ਵਿਕਟਾਂ ਦੇ ਨੁਕਸਾਨ ਨਾਲ 153 ਦੌੜਾਂ ਬਣਾ ਕੇ ਮੈਚ ਜਿੱਤ ਲਿਆ।
Advertisement
Advertisement