ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਏਸ਼ੀਆ ਕੱਪ: ਪਾਕਿਸਤਾਨ ਵੱਲੋਂ ਬੰਗਲਾਦੇਸ਼ ਨੂੰ 136 ਦੌੜਾਂ ਦਾ ਟੀਚਾ

ਅੱਠ ਵਿਕਟਾਂ ਦੇ ਨੁਕਸਾਨ ਨਾਲ 135 ਦੌਡ਼ਾਂ ਬਣਾੲੀਆਂ
Advertisement

ਇੱਥੇ ਏਸ਼ੀਆ ਕੱਪ ਦੇ ਸੁਪਰ ਚਾਰ ਮੈਚ ਵਿਚ ਅੱਜ ਪਾਕਿਸਤਾਨ ਨੇ ਬੰਗਲਾਦੇਸ਼ ਨੂੰ ਜਿੱਤ ਲਈ 136 ਦੌੜਾਂ ਦਾ ਟੀਚਾ ਦਿਤਾ ਹੈ। ਪਾਕਿਸਤਾਨ ਨੇ ਨਿਰਧਾਰਤ ਵੀਹ ਓਵਰਾਂ ਵਿਚ ਅੱਠ ਵਿਕਟਾਂ ਦੇ ਨੁਕਸਾਨ ’ਤੇ 135 ਦੌੜਾਂ ਬਣਾਈਆਂ। ਪਾਕਿਸਤਾਨ ਵਲੋਂ ਸਭ ਤੋਂ ਵੱਧ 31 ਦੌੜਾਂ ਮੁਹੰਮਦ ਹੈਰਿਸ ਨੇ ਬਣਾਈਆਂ। ਇਸ ਤੋਂ ਇਲਾਵਾ ਮੁਹੰਮਦ ਨਵਾਜ਼ ਤੇ ਸਲਮਾਨ ਆਗਾ ਨੇ 19-19 ਦੌੜਾਂ ਬਣਾਈਆਂ। ਬੰਗਲਾਦੇਸ਼ ਦੇ ਤਸਕਿਨ ਅਹਿਮਦ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ ਜਦਕਿ ਹਸਨ ਤੇ ਹੁਸੈਨ ਨੇ 2-2 ਵਿਕਟਾਂ ਹਾਸਲ ਕੀਤੀਆਂ।

ਇੱਥੇ ਏਸ਼ੀਆ ਕੱਪ ਦੇ ਸੁਪਰ ਚਾਰ ਮੈਚ ਵਿਚ ਅੱਜ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਾਕਿਸਤਾਨ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਪਰ ਪਾਕਿਸਤਾਨ ਦੇ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ ਤੇ ਪਾਕਿਸਤਾਨ ਦੀਆਂ ਵਿਕਟਾਂ ਜਲਦੀ ਜਲਦੀ ਡਿੱਗਦੀਆਂ ਗਈਆਂ।

Advertisement

ਪਾਕਿਸਤਾਨ ਦੀ ਪਹਿਲੀ ਵਿਕਟ ਪਹਿਲੇ ਓਵਰ ਵਿਚ ਹੀ ਸਾਹਿਬਜ਼ਾਦਾ ਫਰਹਾਨ ਵਜੋਂ ਡਿੱਗੀ। ਉਸ ਨੇ ਚਾਰ ਗੇਂਦਾਂ ਵਿਚ ਚਾਰ ਦੌੜਾਂ ਬਣਾਈਆਂ।

ਪਾਕਿਸਤਾਨ ਦੀ ਦੂਜੀ ਵਿਕਟ ਸਈਮ ਅਯੂਬ ਵਜੋਂ ਡਿੱਗੀ, ਉਹ ਕੋਈ ਦੌੜ ਨਹੀਂ ਬਣਾ ਸਕਿਆ। ਇਸ ਤੋਂ ਬਾਅਦ ਫਖਰ ਜ਼ਮਾਨ ਵੀ ਆਊਟ ਹੋ ਗਿਆ। ਇਸ ਤੋਂ ਬਾਅਦ ਚੌਥੀ ਵਿਕਟ ਹੁਸੈਨ ਤਲਤ ਦੀ ਡਿੱਗੀ। ਇਸ ਤੋਂ ਬਾਅਦ ਸਿਰਫ ਮੁਹੰਮਦ ਹੈਰਿਸ ਹੀ ਟਿਕ ਕੇ ਖੇਡਿਆ ਤੇ ਬਾਕੀ ਖਿਡਾਰੀਆਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ।

Advertisement
Show comments