ਏਸ਼ੀਆ ਕੱਪ: ਭਾਰਤ ਸੁਪਰ ਚਾਰ ਵਿੱਚ ਪੁੱਜਿਆ
              ਗਰੁੱਪ ਏ ਵਿੱਚ ਸਿਖਰ ‘ਤੇ ਹੈ ਭਾਰਤ
            
        
        
    
                 Advertisement 
                
 
            
        India qualified for the Super Four stage of the Asia Cup ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੇ ਅੱਜ ਇੱਥੇ ਓਮਾਨ ਨੂੰ 42 ਦੌੜਾਂ ਨਾਲ ਹਰਾ ਦਿੱਤਾ ਜਿਸ ਤੋਂ ਬਾਅਦ ਭਾਰਤ ਨੇ ਏਸ਼ੀਆ ਕੱਪ ਦੇ ਸੁਪਰ ਚਾਰ ਗੇੜ ਲਈ ਕੁਆਲੀਫਾਈ ਕਰ ਲਿਆ। ਇਸ ਗਰੁੱਪ ਲੀਗ ਵਿਚ ਭਾਰਤ ਦਾ ਇਕ ਹੋਰ ਮੈਚ ਹਾਲੇ ਬਾਕੀ ਹੈ। ਦੋ ਜਿੱਤਾਂ ਤੋਂ ਚਾਰ ਅੰਕਾਂ ਨਾਲ ਭਾਰਤ ਇਸ ਸਮੇਂ ਗਰੁੱਪ ਏ ਵਿੱਚ ਸਿਖਰ ’ਤੇ ਹੈ ਅਤੇ ਉਹ 19 ਸਤੰਬਰ ਨੂੰ ਓਮਾਨ (ਦੋ ਮੈਚਾਂ ਤੋਂ ਜ਼ੀਰੋ ਅੰਕ) ਵਿਰੁੱਧ ਖੇਡੇਗਾ। ਭਾਰਤ ਦਾ ਇਸ ਵੇਲੇ ਸਿਖਰਲੇ ਦੋ ਵਿਚ ਰਹਿਣਾ ਅਤੇ ਸੁਪਰ ਫੋਰ ਲਈ ਕੁਆਲੀਫਾਈ ਕਰਨਾ ਤੈਅ ਹੈ ਭਾਵੇਂ ਉਹ ਓਮਾਨ ਤੋਂ ਹਾਰ ਵੀ ਜਾਵੇ।
                 Advertisement 
                
 
            
        
                 Advertisement 
                
 
            
         
 
             
            