ਏਸ਼ੀਆ ਕੱਪ ਕ੍ਰਿਕਟ: ਭਾਰਤ ਤੇ ਪਾਕਿਸਤਾਨ ਐਤਵਾਰ ਨੂੰ ਹੋਣਗੇ ਆਹਮੋ ਸਾਹਮਣੇ
ਮਜ਼ਬੂਤ ਦਾਅਵੇਦਾਰ ਵਜੋਂ ਮੈਦਾਨ ’ਤੇ ਉਤਰੇਗੀ ਸੂਰਿਆਕੁਮਾਰ ਦੀ ਅਗਵਾਈ ਹੇਠਲੀ ਟੀਮ
Advertisement
ਭਾਰਤ ਅਤੇ ਪਾਕਿਸਤਾਨ ਐਤਵਾਰ ਨੂੰ ਇੱਥੇ ਟੀ-20 ਕ੍ਰਿਕਟ ਏਸ਼ੀਆ ਕੱਪ ’ਚ ਆਹਮੋ ਸਾਹਮਣੇ ਹੋਣਗੇ।
ਸੂਰਿਆਕੁਮਾਰ ਯਾਦਵ ਦੀ ਅਗਵਾਈ ਹੇਠਲੀ ਭਾਰਤੀ ਕ੍ਰਿਕਟ ਟੀਮ ਪਾਕਿਸਤਾਨ ਖ਼ਿਲਾਫ਼ ਮੈਚ ਵਿੱਚ ਮਜ਼ਬੂਤ ਦਾਅਵੇਦਾਰ ਵਜੋਂ ਮੈਦਾਨ ’ਤੇ ਉਤਰੇਗੀ। ਮੈਚ ਵਿੱਚ ਦੋਹਾਂ ਟੀਮਾਂ ਦੇ ਸਪਿੰਨਰਾਂ ’ਤੇ ਨਜ਼ਰ ਰਹੇਗੀ। ਚਾਰ ਮਹੀਨਿਆਂ ਬਾਅਦ ਭਾਰਤ ਵਿੱਚ ਹੋ ਰਹੇ ਟੀ-20 ਵਿਸ਼ਵ ਕੱਪ ਦੇ ਮੱਦੇਨਜ਼ਰ ਇਹ ਮੈਚ ਕਾਫੀ ਅਹਿਮ ਹੈ ਪਰ ਕਈ ਸਾਲਾਂ ਵਿੱਚ ਪਹਿਲੀ ਵਾਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਕਿਸੇ ਕ੍ਰਿਕਟ ਮੈਚ ਲਈ ਉਸ ਤਰ੍ਹਾਂ ਦਾ ਉਤਸ਼ਾਹ ਨਹੀਂ ਹੈ, ਜੋ ਅਕਸਰ ਦੋਵਾਂ ਦੇਸ਼ਾਂ ਵਿਚਾਲੇ ਕਿਸੇ ਮੈਚ ਵਿੱਚ ਦੇਖਿਆ ਜਾਂਦਾ ਹੈ।
Advertisement
ਭਾਰਤੀ ਟੀਮ ਵਿੱਚ ਸ਼ੁਭਮਨ ਗਿੱਲ, ਸੂਰਿਆਕੁਮਾਰ, ਅਭਿਸ਼ੇਕ ਸ਼ਰਮਾ ਵਰਗੇ ਬੱਲੇਬਾਜ਼, ਜਸਪ੍ਰੀਤ ਬੁਮਰਾਹ ਵਰਗਾ ਤੇਜ਼ ਗੇਂਦਬਾਜ਼ ਅਤੇ ਕੁਲਦੀਪ ਯਾਦਵ ਅਤੇ ਵਰੁਣ ਚੱਕਰਵਰਤੀ ਵਰਗੇ ਸ਼ਾਨਦਾਰ ਸਪਿੰਨਰ ਹਨ। ਦੂਜੇ ਪਾਸੇ ਪਾਕਿਸਤਾਨੀ ਟੀਮ ਨਵੇਂ ਕਪਤਾਨ ਸਲਮਾਨ ਅਲੀ ਆਗਾ ਦੀ ਅਗਵਾਈ ਹੇਠ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਹੈ।
Advertisement