ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਏਸ਼ੀਆ ਕੱਪ ਕ੍ਰਿਕਟ: ਭਾਰਤ ਤੇ ਪਾਕਿਸਤਾਨ ਅੱਜ ਹੋਣਗੇ ਆਹਮੋ ਸਾਹਮਣੇ

ਮਜ਼ਬੂਤ ਦਾਅਵੇਦਾਰ ਵਜੋਂ ਮੈਦਾਨ ’ਤੇ ਉਤਰੇਗੀ ਸੂਰਿਆਕੁਮਾਰ ਦੀ ਅਗਵਾਈ ਹੇਠਲੀ ਟੀਮ
Advertisement
ਭਾਰਤ ਅਤੇ ਪਾਕਿਸਤਾਨ ਐਤਵਾਰ ਨੂੰ ਇੱਥੇ ਟੀ-20 ਕ੍ਰਿਕਟ ਏਸ਼ੀਆ ਕੱਪ ’ਚ ਆਹਮੋ ਸਾਹਮਣੇ ਹੋਣਗੇ।

ਸੂਰਿਆਕੁਮਾਰ ਯਾਦਵ ਦੀ ਅਗਵਾਈ ਹੇਠਲੀ ਭਾਰਤੀ ਕ੍ਰਿਕਟ ਟੀਮ ਪਾਕਿਸਤਾਨ ਖ਼ਿਲਾਫ਼ ਮੈਚ ਵਿੱਚ ਮਜ਼ਬੂਤ ਦਾਅਵੇਦਾਰ ਵਜੋਂ ਮੈਦਾਨ ’ਤੇ ਉਤਰੇਗੀ। ਮੈਚ ਵਿੱਚ ਦੋਹਾਂ ਟੀਮਾਂ ਦੇ ਸਪਿੰਨਰਾਂ ’ਤੇ ਨਜ਼ਰ ਰਹੇਗੀ।

Advertisement

ਚਾਰ ਮਹੀਨਿਆਂ ਬਾਅਦ ਭਾਰਤ ਵਿੱਚ ਹੋ ਰਹੇ ਟੀ-20 ਵਿਸ਼ਵ ਕੱਪ ਦੇ ਮੱਦੇਨਜ਼ਰ ਇਹ ਮੈਚ ਕਾਫੀ ਅਹਿਮ ਹੈ ਪਰ ਕਈ ਸਾਲਾਂ ਵਿੱਚ ਪਹਿਲੀ ਵਾਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਕਿਸੇ ਕ੍ਰਿਕਟ ਮੈਚ ਲਈ ਉਸ ਤਰ੍ਹਾਂ ਦਾ ਉਤਸ਼ਾਹ ਨਹੀਂ ਹੈ, ਜੋ ਅਕਸਰ ਦੋਵਾਂ ਦੇਸ਼ਾਂ ਵਿਚਾਲੇ ਕਿਸੇ ਮੈਚ ਵਿੱਚ ਦੇਖਿਆ ਜਾਂਦਾ ਹੈ।

ਭਾਰਤੀ ਟੀਮ ਵਿੱਚ ਸ਼ੁਭਮਨ ਗਿੱਲ, ਸੂਰਿਆਕੁਮਾਰ, ਅਭਿਸ਼ੇਕ ਸ਼ਰਮਾ ਵਰਗੇ ਬੱਲੇਬਾਜ਼, ਜਸਪ੍ਰੀਤ ਬੁਮਰਾਹ ਵਰਗਾ ਤੇਜ਼ ਗੇਂਦਬਾਜ਼ ਅਤੇ ਕੁਲਦੀਪ ਯਾਦਵ ਅਤੇ ਵਰੁਣ ਚੱਕਰਵਰਤੀ ਵਰਗੇ ਸ਼ਾਨਦਾਰ ਸਪਿੰਨਰ ਹਨ। ਦੂਜੇ ਪਾਸੇ ਪਾਕਿਸਤਾਨੀ ਟੀਮ ਨਵੇਂ ਕਪਤਾਨ ਸਲਮਾਨ ਅਲੀ ਆਗਾ ਦੀ ਅਗਵਾਈ ਹੇਠ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਹੈ।

 

 

Advertisement
Tags :
Asia Cup in DubaiAsia Cup T20Clash of the TitansDubaiIndia vs pakistanਏਸ਼ੀਆ ਕੱਪਏਸ਼ੀਆ ਕੱਪ ਟੀ20ਸਲਮਾਨ ਅਲੀ ਆਗਾਸ਼ੁਭਮਨ ਗਿੱਲਸੂਰਿਆਕੁਮਾਰ ਯਾਦਵਕੁਲਦੀਪ ਯਾਦਵਜਸਪ੍ਰੀਤ ਬੁਮਰਾਹਦੁਬਈਭਾਰਤ ਬਨਾਮ ਪਾਕਿਸਤਾਨ
Show comments