ਏਸ਼ੀਆ ਕੱਪ: ਭਾਰਤ 168 ਦੌੜਾਂ; ਬੰਗਲਾਦੇਸ਼ ਨੌਂ ਵਿਕਟਾਂ ਦੇ ਨੁਕਸਾਨ ਨਾਲ 18 ਓਵਰਾਂ ’ਚ 118 ਦੌੜਾਂ
ਇੱਥੇ ਏਸ਼ੀਆ ਕੱਪ ਦੇ ਸੁਪਰ ਚਾਰ ਮੈਚ ਵਿਚ ਅੱਜ ਭਾਰਤ ਨੇ ਬੰਗਲਾਦੇਸ਼ ਨੂੰ 169 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਨੇ ਨਿਰਧਾਰਿਤ ਵੀਹ ਓਵਰਾਂ ਵਿਚ ਛੇ ਵਿਕਟਾਂ ਦੇ ਨੁਕਸਾਨ ਨਾਲ 168 ਦੌੜਾਂ ਬਣਾਈਆਂ। ਭਾਰਤ ਵਲੋਂ ਸਭ ਤੋਂ ਵੱਧ 75 ਦੌੜਾਂ ਅਭਿਸ਼ੇਕ ਸ਼ਰਮਾ ਨੇ ਬਣਾਈਆਂ। ਇਸ ਤੋਂ ਇਲਾਵਾ ਹਾਰਦਿਕ ਪਾਂਡਿਆ ਨੇ 38 ਦੌੜਾਂ ਦਾ ਯੋਗਦਾਨ ਦਿੱਤਾ ਤੇ ਉਹ ਛੇਵੇਂ ਖਿਡਾਰੀ ਵਜੋਂ ਆਊਟ ਹੋਇਆ।
ਬੰਗਲਾਦੇਸ਼ ਦੀ ਪਹਿਲੀ ਵਿਕਟ ਤਨਜ਼ਿਦ ਹਸਨ ਵਜੋਂ ਜਲਦੀ ਡਿੱਗ ਗਈ। ਉਸ ਨੇ ਸਿਰਫ ਇਕ ਦੌੜ ਬਣਾਈ। ਇਸ ਤੋਂ ਬਾਅਦ ਪਰਵੇਜ਼ ਹੁਸੈਨ 21 ਦੌੜਾਂ ਬਣਾ ਕੇ ਆਊਟ ਹੋਇਆ। ਬੰਗਲਾਦੇਸ਼ ਦੀ ਸ਼ੁਰੂਆਤ ਵਧੀਆ ਰਹੀ ਪਰ ਬਾਅਦ ਵਿਚ ਉਸ ਦੇ ਖਿਡਾਰੀ ਇਕ ਦੇ ਬਾਅਦ ਇਕ ਹੋ ਕੇ ਆਊਟ ਹੁੰਦੇ ਗਏ। ਬੰਗਲਾਦੇਸ਼ ਦੇ ਤੌਵੀਦ ਹਿਰਦੌਏ ਦੇ ਆਊਟ ਹੋਣ ਤੋਂ ਬਾਅਦ ਕੋਈ ਖਿਡਾਰੀ ਟਿਕ ਨਾ ਸਕਿਆ ਪਰ ਸਲਾਮੀ ਬੱਲੇਬਾਜ਼ ਸੈਫ ਹਸਨ ਨੇ ਵਧੀਆ ਬੱਲੇਬਾਜ਼ੀ ਕੀਤੀ। ਇਸ ਤੋਂ ਬਾਅਦ ਸ਼ਮੀਮ ਹੁਸੈਨ ਤੇ ਜਾਕਿਰ ਅਲੀ ਆਊਟ ਹੋਏ।
ਬੰਗਲਾਦੇਸ਼ ਨੇ 9 ਵਿਕਟਾਂ ਦੇ ਨੁਕਸਾਨ ਨਾਲ 18 ਓਵਰਾਂ ਵਿਚ 118 ਦੌੜਾਂ ਬਣਾ ਲਈਆਂ ਹਨ।
Run-Machine Abhishek smashes 75 but India restricted to 168/6 ਇਥੇ ਏਸ਼ੀਆ ਕ੍ਰਿਕਟ ਕੱਪ ਦੇ ਸੁਪਰ ਚਾਰ ਮੈਚ ਵਿਚ ਅੱਜ ਬੰਗਲਾਦੇਸ਼ ਨੇ ਭਾਰਤ ਖ਼ਿਲਾਫ਼ ਟਾਸ ਜਿੱਤਿਆ ਤੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਭਾਰਤੀ ਟੀਮ ਨੇ ਪਿਛਲਾ ਮੈਚ ਖੇਡੇ ਖਿਡਾਰੀਆਂ ਵਿਚ ਕੋਈ ਬਦਲਾਅ ਨਹੀਂ ਕੀਤਾ ਜਦਕਿ ਬੰਗਲਾਦੇਸ਼ ਨੇ ਚਾਰ ਖਿਡਾਰੀ ਬਦਲੇ ਹਨ। ਬੰਗਲਾਦੇਸ਼ ਦੇ ਨਿਯਮਤ ਕਪਤਾਨ ਲਿਟਨ ਦਾਸ ਸੱਟ ਲੱਗਣ ਕਾਰਨ ਖੇਡ ਨਹੀਂ ਰਹੇ ਤੇ ਉਨ੍ਹਾਂ ਦੀ ਥਾਂ ’ਤੇ ਬੰਗਲਾਦੇਸ਼ ਦੀ ਕਪਤਾਨੀ ਜਾਕਿਰ ਅਲੀ ਕਰ ਰਹੇ ਹਨ।
ਭਾਰਤ ਦਾ ਪਹਿਲਾ ਵਿਕਟ ਸ਼ੁਭਮਨ ਗਿੱਲ ਵਜੋਂ ਡਿੱਗਿਆ। ਉਸ ਨੇ 19 ਗੇਂਦਾਂ ਵਿਚ 29 ਦੌੜਾਂ ਬਣਾਈਆਂ। ਭਾਰਤ ਦੀ ਦੂਜੀ ਵਿਕਟ ਸ਼ਿਵਮ ਦੂਬੇ ਵਜੋਂ ਡਿੱਗੀ। ਉਸ ਨੇ ਦੋ ਦੌੜਾਂ ਬਣਾਈਆਂ। ਇਸ ਤੋਂ ਬਾਅਦ ਅਭਿਸ਼ੇਕ ਨੇ ਤੇਜ਼ੀ ਨਾਲ ਦੌੜਾਂ ਬਣਾਈਆਂ ਤੇ ਉਹ 37 ਗੇਂਦਾਂ ਵਿਚ 75 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਬਾਅਦ ਸੂਰਿਆ ਕੁਮਾਰ ਯਾਦਵ ਵੀ ਪੰਜ ਦੌੜਾਂ ਬਣਾ ਕੇ ਆਊਟ ਹੋ ਗਿਆ।
ਭਾਰਤ ਦੀ ਪੰਜਵੀਂ ਵਿਕਟ ਤਿਲਕ ਵਰਮਾ ਵਜੋਂ ਡਿੱਗੀ। ਉਸ ਨੇ ਪੰਜ ਦੌੜਾਂ ਬਣਾਈਆਂ। ਬੰਗਲਾਦੇਸ਼ ਵਲੋਂ ਰਿਸ਼ਾਦ ਹੁਸੈਨ ਨੇ ਵਧੀਆ ਗੇਂਦਬਾਜ਼ੀ ਕੀਤੀ ਤੇ ਤੇਜ਼ ਰਫਤਾਰ ਨਾਲ ਦੌੜਾਂ ਬਣਾ ਰਹੇ ਭਾਰਤੀ ਖਿਡਾਰੀਆਂ ਨੂੰ ਰੋਕਿਆ।
ਬੰਗਲਾਦੇਸ਼ ਟੀਮ: ਸੈਫ ਹਸਨ, ਤਨਜ਼ਿਦ ਹਸਨ ਤਮੀਮ, ਪਰਵੇਜ਼ ਹੁਸੈਨ ਇਮੋਨ, ਤੌਹੀਦ ਹਿਰਦੌਏ, ਸ਼ਮੀਮ ਹੁਸੈਨ, ਜਾਕਰ ਅਲੀ (ਵਿਕਟਕੀਪਰ), ਮੁਹੰਮਦ ਸੈਫੂਦੀਨ, ਰਿਸ਼ਾਦ ਹੁਸੈਨ, ਤਨਜ਼ੀਮ ਹਸਨ ਸਾਕਿਬ, ਨਸੂਮ ਅਹਿਮਦ, ਮੁਸਤਾਫਿਜ਼ੁਰ ਰਹਿਮਾਨ।
ਭਾਰਤੀ ਟੀਮ : ਅਭਿਸ਼ੇਕ ਸ਼ਰਮਾ, ਸ਼ੁਭਮਨ ਗਿੱਲ, ਸੂਰਿਆ ਕੁਮਾਰ ਯਾਦਵ (ਕਪਤਾਨ), ਤਿਲਕ ਵਰਮਾ, ਸੰਜੂ ਸੈਮਸਨ (ਵਿਕਟਕੀਪਰ), ਸ਼ਿਵਮ ਦੂਬੇ, ਹਾਰਦਿਕ ਪਾਂਡਿਆ, ਅਕਸ਼ਰ ਪਟੇਲ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਵਰੁਣ ਚੱਕਰਵਰਤੀ। ਏਐੱਨਆਈ