ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਏਸ਼ੀਆ ਕੱਪ: ਸੁਪਰ 4 ਦੇ ਪਹਿਲੇ ਮੈਚ ਵਿਚ ਬੰਗਲਾਦੇਸ਼ ਵੱਲੋਂ ਲੰਕਾ ਫ਼ਤਹਿ

ਰੋਮਾਂਚਕ ਮੁਕਾਬਲੇ ’ਚ 4 ਵਿਕਟਾਂ ਨਾਲ ਹਰਾਇਆ; ਸੈਫ਼ ਹਸਨ ਤੇ ਤੌਹੀਨ ਹ੍ਰਿਦਯ ਨੇ ਜੜੇ ਨੀਮ ਸੈਂਕੜੇ
ਬੰਗਲਾਦੇਸ਼ ਦੀ ਟੀਮ ਸ੍ਰੀਲੰਕਾ ਦੇ ਬੱਲੇਬਾਜ਼ ਕੁਸਲ ਮੈਂਡਿਸ ਨੂੰ ਆਉਟ ਕਰਨ ਦੀ ਖੁਸ਼ੀ ਸਾਂਝੀ ਕਰਦੀ ਹੋਈ। ਫੋਟੋ: ਪੀਟੀਆਈ
Advertisement

ਗੇਂਦਬਾਜ਼ਾਂ ਦੇ ਅਨੁਸ਼ਾਸਿਤ ਪ੍ਰਦਰਸ਼ਨ ਤੇ ਮਗਰੋਂ ਸਲਾਮੀ ਬੱਲੇਬਾਜ਼ ਸੈਫ ਹਸਨ ਤੇ ਤੌਹੀਦ ਹ੍ਰਿਦਯ ਦੇ ਨੀਮ ਸੈਂਕੜਿਆਂ ਦੀ ਬਦੌਲਤ ਬੰਗਲਾਦੇਸ਼ ਨੇ ਸ਼ਨਿੱਚਰਵਾਰ ਨੂੰ ਏਸ਼ੀਆ ਕੱਪ ਸੁਪਰ 4 ਗੇੜ ਦੇ ਬੇਹੱਦ ਰੋਮਾਂਚਕ ਮੁਕਾਬਲੇ ਵਿਚ ਸ੍ਰੀਲੰਕਾ ਨੂੰ ਇਕ ਗੇਂਦ ਬਾਕੀ ਰਹਿੰਦਿਆਂ ਚਾਰ ਵਿਕਟਾਂ ਨਾਲ ਹਰਾਇਆ।

ਸ੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਦਾਸੁਨ ਸ਼ਨਾਕਾ ਦੀਆਂ 37 ਗੇਂਦਾਂ ’ਤੇ ਨਾਬਾਦ 64 ਦੌੜਾਂ ਦੀ ਮਦਦ ਨਾਲ ਸੱਤ ਵਿਕਟਾਂ ਨਾਲ 168 ਦਾ ਸਕੋਰ ਬਣਾਇਆ। ਟੀਚੇ ਦਾ ਪਿੱਛਾ ਕਰਦਿਆਂ ਬੰਗਲਾਦੇਸ਼ ਨੇ 19.5 ਓਵਰਾਂਵਿਚ 6 ਵਿਕਟਾ ’ਤੇ 169 ਦੌੜਾਂ ਬਣਾਈਆਂ। ਸੈਫ ਨੇ 45 ਗੇਂਦਾਂ ਵਿਚ 61 ਤੇ ਤੌਹੀਦ ਨੇ 37 ਗੇਂਦਾਂ ਵਿਚ 58 ਦੌੜਾਂ ਦਾ ਯੋਗਦਾਨ ਦਿੱਤਾ।

Advertisement

ਪਹਿਲੇ ਓਵਰ ਵਿਚ ਨੁਵਾਨ ਤੁਸ਼ਾਰਾ ਨੇ ਤੰਜੀਦ ਹਸਨ ਨੂੰ ਆਊਟ ਕੀਤਾ, ਪਰ ਇਸ ਦੇ ਬਾਵਜੂਦ ਬੰਗਲਾਦੇਸ਼ੀ ਟੀਮ ਦਬਾਅ ਵਿਚ ਨਜ਼ਰ ਨਹੀਂ ਆਈ। ਕਪਤਾਨ ਲਿਟਨ ਦਾਸ (23) ਨੇ ਸੈਫ ਨਾਲ ਦੂਜੇ ਵਿਕਟ ਲਈ 5.2 ਓਵਰਾਂ ਵਿਚ 59 ਦੌੜਾਂ ਜੋੜੀਆਂ। ਸੈਫ਼ ਨੇ 35 ਗੇਂਦਾਂ ਵਿਚ ਨੀਮ ਸੈਂਕੜਾ ਪੂਰਾ ਕੀਤਾ ਤੇ ਉਹ ਵਾਨਿੰਦੂ ਹਸਰੰਗਾ ਦੀ ਗੇਂਦ ’ਤੇ ਵੇਲਾਲਾਗੇ ਨੂੰ ਕੈਚ ਦੇ ਬੈਠਾ। ਸੈਫ ਤੇ ਤੌਹੀਦ ਨੇ ਤੀਜੇ ਵਿਕਟ ਲਈ 54 ਦੌੜਾਂ ਦੀ ਭਾਈਵਾਲੀ ਕੀਤੀ।

ਤੌਹੀਦ ਨੇ 15ਵੇਂ ਓਵਰ ਵਿਚ ਸਪਿੰਨਰ ਕਾਮਿੰਦ ਮੈਂਡਿਸ ਦੇ ਓਵਰ ਵਿਚ 16 ਦੌੜਾਂ ਬਣਾਈਆਂ। ਹਸਰੰਗਾ ਨੂੰ ਦੁਸ਼ਮੰਤਾ ਚਾਮੀਰਾ ਨੇ ਆਊਟ ਕੀਤਾ। ਬੰਗਲਾਦੇਸ਼ ਨੇ ਆਖਰੀ ਓਵਰ ਵਿਚ ਦੋ ਵਿਕਟ ਗੁਆਏ, ਪਰ ਟੀਮ ਇਕ ਗੇਂਦ ਬਾਕੀ ਰਹਿੰਦਿਆਂ ਜੇਤੂ ਟੀਚਾ ਹਾਸਲ ਕਰਨ ਵਿਚ ਸਫ਼ਲਰਹੀ।

ਇਸ ਤੋਂ ਪਹਿਲਾਂ ਬੱਲੇਬਾਜ਼ੀ ਲਈ ਭੇਜੇ ਜਾਣ ਤੋਂ ਬਾਅਦ ਸ਼੍ਰੀਲੰਕਾ ਨੇ ਚੰਗੀ ਸ਼ੁਰੂਆਤ ਕੀਤੀ, ਸਲਾਮੀ ਬੱਲੇਬਾਜ਼ਾਂ ਪਾਥੁਮ ਨਿਸੰਕਾ (15 ਗੇਂਦਾਂ ’ਤੇ 22) ਅਤੇ ਕੁਸਲ ਮੈਂਡਿਸ (25 ਗੇਂਦਾਂ ’ਤੇ 34) ਨੇ ਪੰਜ ਓਵਰਾਂ ਵਿੱਚ 44 ਦੌੜਾਂ ਜੋੜੀਆਂ। ਨਿਸੰਕਾ ਨੇ ਤੇਜ਼ ਗੇਂਦਬਾਜ਼ ਸ਼ਰੀਫੁਲ ਇਸਲਾਮ ਨੂੰ ਲਗਾਤਾਰ ਤਿੰਨ ਚੌਕੇ ਜੜੇ, ਜਦੋਂ ਕਿ ਮੈਂਡਿਸ ਨੇ ਖੱਬੇ ਹੱਥ ਦੇ ਸਪਿੰਨਰ ਨਸੁਮ ਅਹਿਮਦ ਨੂੰ ਛੱਕਾ ਜੜਿਆ। ਤੇਜ਼ ਗੇਂਦਬਾਜ਼ ਤਸਕੀਨ ਅਹਿਮਦ ਨੇ ਨਿਸੰਕਾ ਨੂੰ ਸੈਫ ਹਸਨ ਹੱਥੋਂ ਕੈਚ ਆਊਟ ਕੀਤਾ ਜਿਸ ਨਾਲ ਪਾਰੀ ਪਲਟ ਗਈ, ਪਰ ਮਗਰੋਂ ਸ਼ਨਾਕਾ ਨੇ ਪਾਰੀ ਨੂੰ ਸੰਭਾਲਿਆ।

Advertisement
Tags :
Asia cupBangladesh beat SrilankaSuper 4ਏਸ਼ੀਆ ਕੱਪਸੁਪਰ-4ਸ੍ਰੀਲੰਕਾਕ੍ਰਿਕਟ ਮੈਚਬੰਗਲਾਦੇਸ਼ ਟੀਮ
Show comments