ਏਸ਼ੀਆ ਕੱਪ: ਸ੍ਰੀਲੰਕਾ ਨੇ ਅਫਗਾਨਿਸਤਾਨ ਨੂੰ ਛੇ ਵਿਕਟਾਂ ਨਾਲ ਹਰਾਇਆ
Sri Lanka beat Afghanistan by six wickets in their last Asia Cup group league match
ਇੱਥੇ ਏਸ਼ੀਆ ਕੱਪ ਗਰੁੱਪ ਬੀ ਮੁਕਾਬਲੇ ਵਿੱਚ ਅੱਜ ਸ੍ਰੀਲੰਕਾ ਨੇ ਅਫਗਾਨਿਸਤਾਨ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਤੋਂ ਪਹਿਲਾਂ ਅਫਗਾਨਿਸਤਾਨ ਨੇ ਅੱਠ ਵਿਕਟਾਂ ਦੇ ਨੁਕਸਾਨ ਨਾਲ 169 ਦੌੜਾਂ ਬਣਾਈਆਂ ਸਨ। ਸ੍ਰੀਲੰਕਾ ਨੇ 18.4 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ਨਾਲ 171 ਦੌੜਾਂ ਬਣਾਈਆਂ। ਸ੍ਰੀਲੰਕਾ ਟੀਮ ਵਲੋਂ ਕੁਸਾਲ ਮੈਂਡਿਸ ਨੇ ਨਾਬਾਦ ਰਹਿੰਦਿਆਂ 74 ਦੌੜਾਂ ਬਣਾਈਆਂ ਤੇ ਟੀਮ ਨੂੰ ਜਿੱਤ ਦਿਵਾਈ।
ਇਸ ਤੋਂ ਪਹਿਲਾਂ ਅਫਗਾਨਿਸਤਾਨ ਨੇ ਸ੍ਰੀਲੰਕਾ ਖ਼ਿਲਾਫ਼ ਪਹਿਲਾਂ ਬੱਲੇਬਾਜ਼ੀ ਕੀਤੀ ਤੇ ਨਿਰਧਾਰਿਤ ਵੀਹ ਓਵਰਾਂ ਵਿਚ ਅੱਠ ਵਿਕਟਾਂ ਦੇ ਨੁਕਸਾਨ ਨਾਲ 169 ਦੌੜਾਂ ਬਣਾਈਆਂ। ਇਸ ਮੌਕੇ ਸ੍ਰੀਲੰਕਾ ਨੇ ਨੁਵਾਨ ਤੁਸ਼ਾਰਾ ਨੇ 18 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ ਪਰ ਮੁਹੰਮਦ ਨਬੀ ਨੇ 22 ਗੇਂਦਾਂ ’ਤੇ 60 ਦੌੜਾਂ ਬਣਾ ਕੇ ਅਫਗਾਨਿਸਤਾਨ ਦਾ ਸਨਮਾਨਜਨਕ ਸਕੋਰ ਬਣਾਇਆ। ਅਫਗਾਨਿਸਤਾਨ ਤੁਸ਼ਾਰਾ ਵਲੋਂ ਦਿੱਤੇ ਗਏ ਸ਼ੁਰੂਆਤੀ ਝਟਕਿਆਂ ਤੋਂ ਉਭਰ ਨਹੀਂ ਸਕਿਆ।