ਐਸ਼ੇਜ਼ ਟੈਸਟ: ਆਸਟਰੇਲੀਆ ਦੀ ਵੱਡੀ ਿਜੱਤ
ਇੱਥੋਂ ਦੇ ਗਾਬਾ ’ਚ ਐਸ਼ੇਜ਼ ਸੀਰੀਜ਼ ਦੇ ਦੂਜੇ ਟੈਸਟ ਮੈਚ ਵਿੱਚ ਆਸਟਰੇਲੀਆ ਨੇ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾਇਆ ਹੈ। ਇਸ ਜਿੱਤ ਮਗਰੋਂ ਆਸਟਰੇਲੀਆ ਨੇ ਸੀਰੀਜ਼ ਵਿੱਚ 2-0 ਦੀ ਲੀਡ ਬਣਾ ਲਈ ਹੈ। ਮੈਚ ਦੇ ਚੌਥੇ ਦਿਨ ਇੰਗਲੈਂਡ ਨੇ ਆਪਣੀ ਦੂਜੀ ਪਾਰੀ ਵਿੱਚ 241 ਦੌੜਾਂ ਬਣਾਈਆਂ, ਜਿਸ ਨਾਲ ਆਸਟਰੇਲੀਆ ਨੂੰ ਜਿੱਤ ਲਈ ਸਿਰਫ਼ 65 ਦੌੜਾਂ ਦਾ ਟੀਚਾ ਮਿਲਿਆ। ਆਸਟਰੇਲੀਆ ਨੇ ਇਸ ਟੀਚੇ ਨੂੰ ਆਸਾਨੀ ਨਾਲ ਦੋ ਵਿਕਟਾਂ ਦੇ ਨੁਕਸਾਨ ‘ਤੇ ਪੂਰਾ ਕਰ ਲਿਆ। ਆਸਟਰੇਲਿਆਈ ਖਿਡਾਰੀ ਸਟੀਵ ਸਮਿਥ ਤੇ ਜੇਕ ਵੈਦਰਾਲਡ ਨੇ ਅਹਿਮ ਭੂਮਿਕਾ ਨਿਭਾਈ। ਸਮਿਥ ਨੇ ਐਟਕਿੰਸਨ ਦੀ ਗੇਂਦ ’ਤੇ ਛੱਕਾ ਜੜ ਕੇ ਮੈਚ ਨੂੰ ਸਮਾਪਤ ਕੀਤਾ। ਆਸਟਰੇਲੀਆ ਨੇ ਆਪਣੀ ਪਹਿਲੀ ਪਾਰੀ ਦੌਰਾਨ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟਰੇਲੀਆ ਨੇ 511 ਦੌੜਾਂ ਬਣਾਈਆਂ ਸਨ। ਬੱਲੇਬਾਜ਼ ਵੈਦਰਾਲਡ ਨੇ 72, ਮਾਰਨਸ ਲਾਬੂਸ਼ੇਨ ਨੇ 65, ਸਟੀਵ ਸਮਿਥ ਨੇ 61 ਤੇ ਸਟਾਰਕ ਨੇ ਨੌਵੇਂ ਨੰਬਰ ’ਤੇ 77 ਦੌੜਾਂ ਬਣਾਈਆਂ। ਸਟਾਰਕ ਨੂੰ ‘ਮੈਨ ਆਫ ਦਿ ਮੈਚ’ ਵੀ ਚੁਣਿਆ ਗਿਆ। ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ’ਚ 334 ਦੌੜਾਂ ਬਣਾਈਆਂ ਸਨ, ਆਸਟਰੇਲੀਆ ਨੇ 177 ਦੌੜਾਂ ਦੀ ਲੀਡ ਬਣਾਈ।
