Ashes Series ਇੰਗਲੈਂਡ 172 ਦੌੜਾਂ ’ਤੇ ਆਲ ਆਊਟ, ਮਿਸ਼ੇਲ ਸਟਾਰਕ ਨੇ 58 ਦੌੜਾਂ ਬਦਲੇੇ 7 ਵਿਕਟਾਂ ਲਈਆਂ
ਮਹਿਮਾਨ ਟੀਮ ਲਈ ਓਲੀ ਪੋਪ ਨੇ 46 ਤੇ ਹੈਰੀ ਬਰੂਕ ਨੇ 52 ਦੌੜਾਂ ਬਣਾਈਆਂ; ਜ਼ੈਕ ਕਰੌਲੀ ਤੇ ਜੋਅ ਰੂਟ ਖਾਤਾ ਖੋਲ੍ਹਣ ਵਿਚ ਵੀ ਨਾਕਾਮ
ਆਸਟ੍ਰੇਲੀਆ ਦਾ ਮਿਸ਼ੇਲ ਸਟਾਰਕ ਇੰਗਲੈਂਡ ਦੇ ਬੇਨ ਸਟੋਕਸ ਦੀ ਵਿਕਟ ਲੈਣ ਤੋਂ ਬਾਅਦ ਆਪਣੇ ਸਾਥੀਆਂ ਨਾਲ ਜਸ਼ਨ ਮਨਾਉਂਦਾ ਹੋਇਆ। ਰਾਇਟਰਜ਼
Advertisement
ਮਿਸ਼ੇਲ ਸਟਾਰਕ ਵੱਲੋਂ 58 ਦੌੜਾਂ ਬਦਲੇ ਲਈਆਂ ਸੱਤ ਵਿਕਟਾਂ ਦੀ ਬਦੌਲਤ ਆਸਟਰੇਲੀਆ ਨੇ ਅੱਜ ਇਥੇ ਐਸ਼ੇਜ਼ ਲੜੀ ਦੇ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਇੰਗਲੈਂਡ ਦੀ ਪਹਿਲੀ ਪਾਰੀ 172 ਦੌੜਾਂ ’ਤੇ ਸਮੇਟ ਦਿੱਤੀ।
ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਸੀ। ਸਟਾਰਕ ਨੇ ਆਪਣੇ ਪਹਿਲੇ ਪੰਜ ਓਵਰਾਂ ਦੇ ਸਪੈੱਲ ਵਿਚ ਤਿੰਨ ਵਿਕਟਾਂ ਲਈਆਂ, ਜਿਸ ਵਿਚ ਐਸ਼ੇਜ਼ ਦੀ 100ਵੀਂ ਟੈਸਟ ਵਿਕਟ ਵੀ ਸ਼ਾਮਲ ਸੀ।
Advertisement
ਲੰਚ ਮੌਕੇ ਇੰਗਲੈਂਡ ਦਾ ਸਕੋਰ 105/4 ਸੀ। ਜ਼ੈਕ ਕਰੌਲੀ ਤੇ ਜੋਅ ਰੂਟ ਖਾਤਾ ਖੋਲ੍ਹਣ ਵਿਚ ਵੀ ਨਾਕਾਮ ਰਹੇ। ਓਲੀ ਪੋਪ (46) ਤੇ ਹੈਰੀ ਬਰੂਕ (52) ਨੇ 55 ਦੌੜਾਂ ਦੀ ਭਾਈਵਾਲੀ ਕੀਤੀ।
ਹੋਰਨਾਂ ਬੱਲੇਬਾਜ਼ਾਂ ਵਿਚ ਬੈਨ ਡਕੇਟ ਨੇ 21 ਤੇ ਜੇਮੀ ਸਮਿੱਥ ਨੇ 33 ਦੌੜਾਂ ਬਣਾਈਆਂ। ਸਟਾਰਕ ਨੇ 7, ਬਰੈਂਡਨ ਡੌਗੇਟ ਨੇ ਦੋ ਤੇ ਇਕ ਵਿਕਟ ਕੈਮਰੂਨ ਗਰੀਨ ਦੇ ਹਿੱਸੇ ਆਈ। ਆਸਟਰੇਲੀਆ ਨੇ ਘਰੇਲੂ ਸਰਜ਼ਮੀਨ ’ਤੇ ਖੇਡੇ ਆਖਰੀ 15 ਐਸ਼ੇਜ਼ ਟੈਸਟ ਮੈਚਾਂ ਵਿਚੋਂ 13 ਵਿਚ ਜਿੱਤ ਦਰਜ ਕੀਤੀ ਹੈ ਤੇ 2 ਡਰਾਅ ਰਹੇ ਹਨ।
Advertisement
