ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਐਸ਼ੇਜ਼ ਲੜੀ: ਆਸਟਰੇਲੀਆ ਨੇ ਇੰਗਲੈਂਡ ਨੂੰ ਦੂਜੇ ਟੈਸਟ ’ਚ 43 ਦੌੜਾਂ ਨਾਲ ਹਰਾਇਆ

ਬੇਨ ਸਟੋਕਸ ਨੇ 155 ਦੌੜਾਂ ਦੀ ਪਾਰੀ ਖੇਡੀ
ਆੳੂਟ ਹੋਣ ’ਤੇ ਬੇਨ ਸਟੋਕਸ ਨੂੰ ਹੌਸਲਾ ਦਿੰਦਾ ਹੋਇਆ ਆਸਟਰੇਲੀਆ ਦਾ ਸਟੀਵ ਸਮਿੱਥ । -ਫੋਟੋ: ਰਾਇਟਰਜ਼
Advertisement

ਲੰਡਨ, 2 ਜੁਲਾਈ

ਆਸਟਰੇਲੀਆ ਨੇ ਐਸ਼ੇਜ਼ ਲੜੀ ਦੇ ਦੂਜੇ ਟੈਸਟ ਮੈਚ ਦੇ ਪੰਜਵੇਂ ਤੇ ਆਖ਼ਰੀ ਦਿਨ ਅੱਜ ਇੰਗਲੈਂਡ ਨੂੰ ਲਾਰਡਜ਼ ਦੇ ਮੈਦਾਨ ’ਤੇ 43 ਦੌੜਾਂ ਨਾਲ ਹਰਾ ਦਿੱਤਾ। ਮੇਜ਼ਬਾਨ ਟੀਮ ਦੀ ਪੰਜ ਮੈਚਾਂ ਦੀ ਲੜੀ ਵਿੱਚ ਇਹ ਦੂਜੀ ਹਾਰ ਹੈ। ਆਸਟਰੇਲੀਆ ਵੱਲੋਂ ਦਿੱਤੇ 371 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੇਜ਼ਬਾਨ ਟੀਮ ਦੂਜੀ ਪਾਰੀ ਵਿੱਚ 327 ਦੌੜਾਂ ਹੀ ਬਣਾ ਸਕੀ। ਬੇਨ ਡੱਕਟ ਨੇ ਅਰਧ ਸੈਂਕੜਾ (83 ਦੌੜਾਂ) ਤੇ ਬੇਨ ਸਟੋਕਸ ਨੇ ਸੈਂਕੜਾ (155 ਦੌੜਾਂ) ਜੜਿਆ। ਦੋਵਾਂ ਤੋਂ ਇਲਾਵਾ ਹੋਰ ਕੋਈ ਬੱਲੇਬਾਜ਼ 20 ਦੌੜਾਂ ਨਹੀਂ ਬਣਾ ਸਕਿਆ। ਆਸਟਰੇਲੀਆ ਲਈ ਮਿਸ਼ੇਲ ਸਟਾਰਕ, ਪੈਟ ਕਮਿਨਸ ਅਤੇ ਜੋਸ਼ ਹੇਜ਼ਲਵੁੱਡ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਆਸਟਰੇਲੀਆ ਨੇ ਪੰਜਵੇਂ ਦਿਨ ਦੇ ਖੇਡ ਦੀ ਸ਼ੁਰੂਆਤ ਬੇਨ ਡੱਕਟ ਅਤੇ ਜੌਨੀ ਬੇਅਰਸਟੋਅ ਨੂੰ ਆੳੂਟ ਕਰ ਕੇ ਕੀਤੀ। ਬੇਅਰਸਟੋ ਵਿਵਾਦਤ ਢੰਗ ਨਾਲ ਆੳੂਟ ਹੋਇਆ। -ਪੀਟੀਆਈ

Advertisement

Advertisement
Tags :
ਆਸਟਰੇਲੀਆਐਸ਼ੇਜ਼ਇੰਗਲੈਂਡਹਰਾਇਆਟੈਸਟਦੂਜੇਦੌੜਾਂ